ਸੁਪਰੀਮ ਕੋਰਟ ਨੇ ਲਾਈ ਪੁਰੀ 'ਚ ਜਗਨਨਾਥ ਰੱਥ ਯਾਤਰਾ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਲੈਂਦਿਆਂ ਇਸ ਸਾਲ ਪੁਰੀ 'ਚ ਜਗਨਨਾਥ ਰੱਥ ਯਾਤਰਾ 'ਤੇ ਰੋਕ ਲਗਾ ਦਿਤੀ ਹੈ।

File Photo

ਨਵੀਂ ਦਿੱਲੀ, 18 ਜੂਨ : ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਲੈਂਦਿਆਂ ਇਸ ਸਾਲ ਪੁਰੀ 'ਚ ਜਗਨਨਾਥ ਰੱਥ ਯਾਤਰਾ 'ਤੇ ਰੋਕ ਲਗਾ ਦਿਤੀ ਹੈ। ਓਡੀਸ਼ਾ 'ਚ ਲਗਾਤਾਰ ਸਾਹਮਣੇ ਆਉਂਦੇ ਕੋਰੋਨਾ ਇਨਫ਼ੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਲੱਖਾਂ ਲੋਕਾਂ ਦੀ ਭੀੜ ਨੂੰ ਇਕ ਜਗ੍ਹਾ 'ਤੇ ਇਕੱਤਰ ਨਹੀਂ ਹੋਣ ਦਿਤਾ ਜਾ ਸਕਦਾ।

ਅਦਾਲਤ ਨੇ ਸੂਬਾ ਸਰਕਾਰ ਨੂੰ ਹਦਾਇਤ ਦਿਤੀ ਹੈ ਕਿ ਰੱਥ ਯਾਤਰਾ ਨਾਲ ਜੁੜੇ ਕਿਸੇ ਪ੍ਰੋਗਰਾਮ ਨੂੰ ਇਜਾਜ਼ਤ ਨਾ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਰੱਥ ਯਾਤਰਾ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਫ਼ੈਸਲਾ ਕਰੇਗੀ ਪਰ ਇਸੇ ਦੌਰਾਨ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਦਿਤੀ ਗਈ ਤੇ ਹੁਣ ਇਹ ਫ਼ੈਸਲਾ ਆ ਗਿਆ।  (ਏਜੰਸੀ)