ਦੇਸ਼ ਦੀ ਅੰਤਰ ਆਤਮਾ ਨੂੰ ਸੱਟ ਮਾਰੀ ਗਈ ਹੈ : ਪ੍ਰਣਬ ਮੁਖਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪੁਰਬੀ ਲਦਾਖ਼ ਦੀ ਗਲਾਵਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਟਕਰਾਅ ਵਿਚ ਭਾਰਤੀ

The country's inner soul has been hurt: Pranab Mukherjee

ਨਵੀਂ ਦਿੱਲੀ, 18 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪੁਰਬੀ ਲਦਾਖ਼ ਦੀ ਗਲਾਵਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਟਕਰਾਅ ਵਿਚ ਭਾਰਤੀ ਜਵਾਨਾਂ ਦੀ ਮੌਤ 'ਤੇ ਕਿਹਾ ਕਿ ਦੇਸ਼ ਦੀ ਅੰਤਰ ਆਤਮਾ ਨੂੰ ਸੱਟ ਮਾਰੀ ਗਈ ਹੈ। ਅਜਿਹਾ ਦੁਬਾਰਾ ਨਾ ਹੋਵੇ, ਇਸ ਦੇ ਲਈ ਸਾਰੇ ਵਿਕਲਪ ਤਲਾਸ਼ਣੇ ਹੋਣਗੇ। ਉਨ੍ਹਾਂ ਕਿਹਾ ਕਿ ਪੂਰੇ ਸਿਆਸੀ ਵਰਗ ਨੂੰ ਆਪਸੀ ਸਹਿਯੋਗ ਰਾਹੀਂ ਸੰਤੋਸ਼ਜਨਕ ਤਰੀਕੇ ਨਾਲ ਇਸ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ।

ਮੁਖਰਜੀ ਨੇ ਇਕ ਬਿਆਨ ਵਿਚ ਕਿਹਾ; ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਡਾ ਰਾਸ਼ਟਰ ਹਿਤ ਸੱਭ ਤੋਂ ਉਪਰ ਹੈ।'' ਉਨ੍ਹਾਂ ਕਿਹਾ,''ਕੇਂਦਰ ਸਰਕਾਰ ਨੂੰ ਹਥਿਆਰਬੰਦ ਬਲਾਂ ਸਮੇਤ ਵੱਖ ਵੱਖ ਹਿਤਧਾਰਕਾਂ ਨੂੰ ਨਾਲ ਲੈਣਾ ਚਾਹੀਦਾ ਹੈ।'' ਸਾਬਕਾ ਰਾਸ਼ਟਰਪਤੀ ਨੇ ਫ਼ੌਜੀਆਂ ਦੇ ਸਰਬਉਚ ਬਲਿਦਾਨ 'ਤੇ ਡੂੰਘਾ ਦੁੱਖ ਜਤਾਇਆ।   (ਪੀਟੀਆਈ)