Tv ਸੀਰੀਅਲ 'ਚ ਕੰਮ ਕਰਨ ਵਾਲੀਆਂ 2 ਅਦਾਕਾਰਾਂ ਗ੍ਰਿਫ਼ਤਾਰ, ਲੱਖਾਂ ਦੀ ਚੋਰੀ ਕਰਨ ਦੇ ਲੱਗੇ ਇਲਜ਼ਾਮ
ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਦੋਵਾਂ ਨੇ 'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' 'ਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।
ਮੁੰਬਈ - Tv ਸੀਰੀਅਲ 'ਚ ਕੰਮ ਕਰਨ ਵਾਲੀਆਂ 2 ਅਦਾਕਾਰਾਂ ਨੂੰ ਮੁੰਬਈ ਪੁਲਿਸ ਨੇ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਪੁਲਿਸ ਦੀ ਹਿਰਾਸਤ 'ਚ ਹਨ। ਉਨ੍ਹਾਂ ਨੇ 'ਸਾਵਧਾਨ ਇੰਡੀਆ' ( Savdhaan India) ਅਤੇ 'ਕ੍ਰਾਈਮ ਪੈਟਰੋਲ' (Crime Patrol) ਵਰਗੇ ਸੀਰੀਅਲਸ 'ਚ ਛੋਟੇ-ਛੋਟੇ ਕਿਰਦਾਰ ਨਿਭਾਏ ਹਨ।
ਪੁਲਿਸ ਮੁਤਾਬਕ, ਟੀ. ਵੀ. ਸੀਰੀਅਲ 'ਚ ਕੰਮ ਕਰਨ ਵਾਲੀਆਂ 2 ਔਰਤਾਂ ਨੂੰ ਆਰੇ ਕਾਲੋਨੀ 'ਚ ਪੇਇੰਗ ਗੈਸਟ ਦੇ ਘਰ ਤੋਂ 3.28 ਲੱਖ ਰੁਪਏ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਦੋਵਾਂ ਨੇ 'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' 'ਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ।
ਦੱਸਣਯੋਗ ਹੈ ਕਿ 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਪੈਟਰੋਲ' ਅਜਿਹੇ ਸ਼ੋਅ ਹਨ, ਜੋ ਅਪਰਾਧਿਕ ਕਹਾਣੀਆਂ 'ਤੇ ਆਧਾਰਿਤ ਹਨ। ਇਨ੍ਹਾਂ 'ਚ ਨਾਟਕ ਰੂਪਾਂਤਰਣ ਦੇ ਜ਼ਰੀਏ ਲੋਕਾਂ ਨੂੰ ਕ੍ਰਾਈਮ ਤੋਂ ਸਤਰਕ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।