ਦੁਨੀਆਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਦੇਸ਼ ਅਜੇ ਵੀ ਅਪਣੀ ਆਬਾਦੀ ਦੇ ਹਿਸਾਬ ਨਾਲ ਕੋਰੋਨਾ ਵੈਕਸੀਨ ਲੈਣ ਲਈ ਸੰਘਰਸ਼ ’ਚ

corona case

ਨਵੀਂ ਦਿੱਲੀ : ਦੁਨੀਆ ਭਰ ਵਿਚ ਕੋਰੋਨਾ (Corona) ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਦੇ ਪਾਰ ਪਹੁੰਚ ਗਈ ਹੈ। ਤਮਾਮ ਦੇਸ਼ਾਂ ਵਿਚ ਕੋਰੋਨਾ (Corona)  ਨਾਲ ਹੁਣ ਤੱਕ 40 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਦੇਸ਼ ਅਜੇ ਵੀ ਅਪਣੀ ਆਬਾਦੀ ਦੇ ਹਿਸਾਬ ਨਾਲ ਕੋਰੋਨਾ (Corona) ਦੀ ਵੈਕਸੀਨ ਲੈਣ ਲਈ ਸੰਘਰਸ਼ ਕਰ ਰਹੇ ਹਨ। 

ਹਾਲਾਂਕਿ ਅਮਰੀਕਾ, ਬ੍ਰਿਟੇਨ ਜਿਹੇ ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੀ ਹੈ ਲੇਕਿਨ ਕੋਰੋਨਾ (Corona) ਦੇ ਨਵੇਂ ਵੈਰੀਅੰਟ ਡੈਲਟਾ ਦੇ ਚਲਦਿਆਂ ਕਈ ਦੇਸ਼ ਵੈਕਸੀਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। 

ਕੋਰੋਨਾ (Corona) ਨਾਲ ਸ਼ੁਰੂ ਵਿਚ 20 ਲੱਖ ਲੋਕਾਂ ਦੀ ਮੌਤ ਤਕਰੀਬਨ ਇੱਕ ਸਾਲ ਦੇ ਅੰਦਰ ਹੋਈ ਲੇਕਿਨ ਇਸ ਤੋਂ ਬਾਅਦ ਸਿਰਫ 166 ਦਿਨਾਂ ਵਿਚ 20 ਲੱਖ ਲੋਕਾਂ ਦੀ ਕੋਰੋਨਾ (Corona) ਨਾਲ ਮੌਤ ਹੋ ਗਈ ਹੈ। ਜਿੱਥੇ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਉਹ ਪੰਜ ਦੇਸ਼ ਅਮਰੀਕਾ, ਬਰਾਜ਼ੀਲ, ਭਾਰਤ, ਰੂਸ ਅਤੇ ਮੈਕਸਿਕੋ ਹਨ।

ਇਹ ਵੀ ਪੜ੍ਹੋ:  ਸੰਪਾਦਕੀ: ਲੋਕ ਰਾਜ ਵਿਚ ਡਰ ਦਾ ਮਾਹੌਲ ਬਣਾ ਕੇ ਰਾਜ ਕਰਨ ਦੀ ਗ਼ਲਤ ਰੀਤ

 

ਕੋਰੋਨਾ (Corona) ਨਾਲ 50 ਫੀਸਦੀ ਮੌਤਾਂ ਇਕੱਲੇ ਅਮਰੀਕਾ, ਬਰਾਜ਼ੀਲ, ਭਾਰਤ ਅਤੇ ਮੈਕਸਿਕੋ ਵਿਚ ਹੋਈਆਂ ਹਨ ਜਦ ਕਿ ਪੇਰੂ, ਹੰਗਰੀ, ਬੋਸਨੀਆ, ਚੈੱਕ ਰਿਪਬਲਿਕ ਅਤੇ ਜਿਬਰਾਲਟਰ ਵਿਚ ਕੋਰੋਨਾ (Corona)  ਨਾਲ ਮੌਤ ਦਰ ਸਭ ਤੋਂ ਜ਼ਿਆਦਾ ਹੈ।  ਮਾਰਚ ਮਹੀਨੇ ਤੋਂ ਬਾਅਦ ਲੈਟਿਨ ਅਮਰੀਕਾ ਦੇ ਦੇਸ਼ ਵਿਚ ਕੋਰੋਨਾ (Corona) ਦਾ ਪ੍ਰਕੋਪ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ , ਇੱਥੇ ਹਰ 100 ਵਿਚੋਂ 43 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਬੋਲੀਵਿਆ, ਚਿਲੀ, ਉਰੂਗਵੇ ਵਿਚ ਕੋਰੋਨਾ ਦੇ ਜ਼ਿਆਦਾਤਰ ਮਾਮਲੇ 25 ਸਾਲ ਤੋਂ 40 ਸਾਲ ਦੇ ਲੋਕਾਂ ਦੇ ਵਿਚ ਸਾਹਮਣੇ ਆ ਰਹੇ ਹਨ। ਬਰਾਜ਼ੀਲ ਦੇ ਸਾਓ ਪਾਲੋ ਵਿਚ ਆਈਸੀਯੂ ਵਿਚ 80 ਫੀਸਦੀ ਬੈਡ ਕੋਰੋਨਾ ਦੇ ਮਰੀਜ਼ਾਂ ਨਾਲ ਭਰੇ ਹਨ।

ਭਾਰਤ ਅਤੇ ਬਰਾਜ਼ੀਲ ਅਜਿਹੇ ਦੇਸ਼ ਹਨ ਜਿੱਥੇ ਰੋਜ਼ਾਨਾ ਸਭ ਤੋਂ ਜ਼ਿਆਦਾ ਲੋਕ ਕੋਰੋਨਾ (Corona) ਨਾਲ ਅਪਣੀ ਜਾਨ ਗੁਆ ਰਹੇ ਹਨ। ਪਿਛਲੇ ਸੱਤ ਦਿਨਾਂ ਦੇ ਔਸਤ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕੋਰੋਨਾ (Corona)ਨਾਲ ਹਰ ਰੋਜ਼ ਲੋਕ ਜਾਨ ਗੁਆ ਰਹੇ ਹਨ। ਇੱਥੇ ਲੋਕਾਂ ਦੇ ਸਸਕਾਰ ਦੇ ਲਈ ਜਗ੍ਹਾ ਤੱਕ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਇਹ ਵੀ ਪੜ੍ਹੋ:  ਜ਼ਿੰਦਗੀ ਦੀ ਜੰਗ ਹਾਰੇ Flying Sikh ਮਿਲਖਾ ਸਿੰਘ, ਪੀਜੀਆਈ 'ਚ ਲਏ ਆਖ਼ਰੀ ਸਾਹ 

ਦੁਨੀਆ ਭਰ ਵਿਚ ਰੋਜ਼ਾਨਾ ਕੋਰੋਨਾ (Corona) ਨਾਲ ਮਰਨ ਵਾਲਿਆਂ ਦੀ ਗੱਲ ਕਰੀਏ ਤਾਂ ਹਰ ਤੀਜਾ ਵਿਅਕਤੀ ਭਾਰਤ ਦਾ ਹੈ। ਕਈ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਘੱਟ ਕਰਕੇ ਰਿਪੋਰਟ ਕੀਤਾ ਜਾ ਰਿਹਾ ਹੈ। ਜਦ ਕਿ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਆਕਲਨ ਦਿੱਤਾ ਸੀ ਕਿ ਅਸਲ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਿੱਤੇ ਗਏ ਅੰਕੜਿਆ ਤੋਂ ਕਿਤੇ ਜ਼ਿਆਦਾ ਹੈ।