ਅਗਨੀਪਥ ਸਕੀਮ: ਸਾਡੇ ਨੌਜਵਾਨਾਂ ਨੂੰ ਅਪੀਲ ਹੈ ਕਿ ਕਿਸਾਨ ਅੰਦੋਲਨ ਦੀ ਤਰ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰੋ - ਗੁਰਜੀਤ ਔਜਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੂੰ ਇਸ ਸਕੀਮ 'ਤੇ ਦੁਬਾਰਾ ਗੌਰ ਕਰਨੀ ਚਾਹੀਦੀ ਹੈ

Gurjeet Aujla

 

ਨਵੀਂ ਦਿੱਲੀ- ਅੱਜ ਜੰਤਰ ਮੰਤਰ ਵਿਖੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਖਿਲਾਫ਼ ਧਰਨਾ ਲਗਾਇਆ ਜਿਸ ਵਿਚ ਐੱਮਪੀ ਗੁਰਜੀਤ ਔਜਲਾ ਵੀ ਸ਼ਾਮਲ ਹੋਏ। ਇਸ ਧਰਨਾ ਦੌਰਾਨ ਗੁਰਜੀਤ ਔਜਲਾ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਉਹ ਲੀਡਰਸ਼ਿਪ ਹੈ ਜਿਸ ਨੇ ਜਦੋਂ ਵੀ ਦੇਸ਼ 'ਤੇ ਕੋਈ ਸੰਕਟ ਆਇਆ ਹੈ ਉਸ ਖਿਲਾਫ਼ ਡਟ ਕੇ ਲੜੀ ਹੈ। ਉਹਨਾਂ ਨੇ ਸਰਕਾਰ ਦੀ ਅਗਨੀਪਥ ਸਕੀਮ ਨੂੰ ਲੈ ਕੇ ਕਿਹਾ ਕਿ ਇਹ ਸਕੀਮ ਦੇਸ਼ ਦੇ ਵਿਰੁੱਧ ਹੈ ਦੇਸ਼ ਦੀ ਨੌਜਵਾਨੀ ਦੇ ਵਿਰੁੱਧ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਹੋ ਸਕਦਾ ਹੈ 4 ਸਾਲਾਂ ਵਿਚ ਦੇਸ਼ ਭਗਤੀ ਉਸ ਵਿਚ ਕੁੱਟ-ਕੁੱਟ ਕੇ ਭਰ ਦਿੱਤੀ ਜਾਵੇ ਦੇਸ਼ ਨਾਲ ਲਗਾਅ ਪੈਂਦਾ ਕਰ ਦਿੱਤਾ ਜਾਵੇ ਪਰ ਜੋ ਕੋਈ 4 ਸਾਲ ਕਿਸੇ ਹੋਰ ਦੇ ਘਰ ਵਿਚ ਰਹੇ ਤਾਂ ਵੀ ਲਗਾਅ ਪੈਂਦਾ ਨਹੀਂ ਹੁੰਦਾ ਤੇ ਇਹ ਕਹਿੰਦੇ ਨੇ ਕਿ ਦੁਸ਼ਮਣ ਦੀ ਗੋਲੀ ਦੇ ਸਾਹਮਣੇ ਤੁਹਾਨੂੰ ਖੜ੍ਹਾ ਕਰਨ ਦੀ ਅਸੀਂ ਟਰੇਨਿੰਗ ਦੇਵਾਂਗੇ।

ਔਜਲਾ ਨੇ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੇ ਸਭ ਤੋਂ ਜ਼ਿਆਦਾ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਸਾਡਾ ਦੇਸ਼ ਪਾਕਿਸਤਾਨ ਦੇ ਵੀ ਨਾਲ ਲੱਗਦਾ ਹੈ ਤੇ ਚੀਨ ਦੇ ਨਾਲ ਲੜਾਈ ਹੋਵੇ ਤਾਂ ਸਭ ਤੋਂ ਅੱਗ ਹੋ ਕੇ ਗੋਲੀ ਖਾਂਦੇ ਹਨ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਇੰਨੇ ਸਮੇਂਤੋਂ ਟਰੇਨਿੰਗ ਕਰ ਰਹੇ ਸਨ ਤੇ ਉਹਨਾਂ ਦੇ ਸੁਪਨੇ ਸਨ ਕਿ ਉਹ ਫੌਜ ਵਿਚ ਭਰਤੀ ਹੋਣਗੇ ਸਰਕਾਰ ਨੇ ਉਹਨਾਂ ਦੇ ਸੁਪਨੇ ਚਕਨਾ ਚੂਰ ਕਰ ਦਿੱਤੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਦੇਸ਼ ਵਿਚ ਇਸ ਸਕੀਮ ਦੇ ਖਿਲਾਫ਼ ਸਾਂਤਮਈ ਪ੍ਰਦਰਸ਼ਨ ਕੀਤਾ ਜਾਵੇ ਦੇਸ਼ ਦੀ ਜਾਇਦਾਦ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਉਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਵੇ ਜਿਵੇਂ ਕਿਸਾਨਾਂ ਨੇ ਕੀਤਾ ਸੀ। 

ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਦੇਸ਼ ਵਿਚ ਨੋਟਬੰਦੀ ਤੇ ਜੀਐੱਸਟੀ ਤੇ ਹੁਣ ਜਿਵੇਂ ਅੱਗ 'ਤੇ ਚੱਲਣ ਲਈ ਦੇਸ਼ ਨੂੰ ਅੱਗੇ ਕਰ ਦਿੱਤਾ ਹੈ ਦੇਸ਼ ਕਿਵੇਂ ਲੀਹ 'ਤੇ ਆਵੇਗਾ ਇਸ 'ਤੇ ਦੁਬਾਰਾ ਗੌਰ ਕੀਤੀ ਜਾਵੇ। ਦੇਸ਼ ਦੇ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਨਾ ਤੋਰਿਆ ਜਾਵੇ ਇਸ ਦੇ ਤਰੀਕੇ ਖ਼ਤਰਨਾਕ ਸਾਬਿਤ ਹੋ ਸਕਦੇ ਹਨ।