ਪਹਿਲੀ ਵਾਰ ਸਭ ਤੋਂ ਛੋਟੀ ਉਮਰ ਦੀ ਬੱਚੀ ਦੀ ਮਹਾਧਮਨੀ ਖੋਲ੍ਹ ਬਚਾਈ ਜਾਨ
ਜਨਮ ਦੇ ਨਾਲ ਹੀ ਨਵਜੰਮੀ ਬੱਚੀ ਮੋਹਿਨੀ ਦੀਆਂ ਦੋਵੇਂ ਲੱਤਾਂ ਠੰਡੀਆਂ ਹੋ ਗਈਆਂ ਅਤੇ ਫਿਰ ਸੱਜੀ ਲੱਤ ਕਾਲੀ ਹੋਣ ਲੱਗੀ
File Photo
ਜੈਪੁਰ - ਜੈਪੁਰ ਵਿਚ ਡਾਕਟਰਾਂ ਨੇ 15 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਏਓਰਟਾ ਦੇ ਕੋਆਰਕਟੇਸ਼ਨ ਦਾ ਇੱਕ ਬਹੁਤ ਹੀ ਮੁਸ਼ਕਿਲ ਵਾਲਾ ਆਪ੍ਰੇਸ਼ਨ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਨਮ ਦੇ ਨਾਲ ਹੀ ਨਵਜੰਮੀ ਬੱਚੀ ਮੋਹਿਨੀ ਦੀਆਂ ਦੋਵੇਂ ਲੱਤਾਂ ਠੰਡੀਆਂ ਹੋ ਗਈਆਂ ਅਤੇ ਫਿਰ ਸੱਜੀ ਲੱਤ ਕਾਲੀ ਹੋਣ ਲੱਗੀ। 7ਵੇਂ ਦਿਨ ਬੁਖਾਰ ਕਾਰਨ ਸੁਸਤੀ ਸ਼ੁਰੂ ਹੋ ਗਈ ਅਤੇ ਬੱਚੀ ਨੂੰ ਪਿਸ਼ਾਬ ਵੀ ਨਹੀਂ ਆ ਰਿਹਾ ਸੀ।

ਬੱਚੀ ਦੇ ਪੈਰਾਂ ਦੀ ਹਾਲਤ ਦੇਖ ਕੇ ਡਾਕਟਰ ਨੂੰ ਗੈਂਗਰੀਨ ਹੋਣ ਦਾ ਡਰ ਸੀ। ਆਖਰਕਾਰ ਬੱਚੀ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਪੀਡੀਆਟ੍ਰਿਕ ਹਾਰਟ ਸਰਜਨ ਡਾ. ਸੁਨੀਲ ਕੌਸ਼ਲ (ਡਾ. ਨਰੇਸ਼ ਤ੍ਰੇਹਨ ਨਾਲ ਪੀਡੀਆਟ੍ਰਿਕ ਹਾਰਟ ਸਰਜਰੀ 'ਤੇ ਕੰਮ ਕਰ ਚੁੱਕੇ ਹਨ) ਨੇ ਜੀਵਨ ਬਚਾਉਣ ਵਾਲਾ ਐਮਰਜੈਂਸੀ ਆਪ੍ਰੇਸ਼ਨ ਕੀਤਾ। ਡਾਕਟਰਾਂ ਨੇ ਬੱਚੀ ਦੀ ਮਹਾਧਮਨੀ ਖੋਲ ਕੇ ਆਪਰੇਸ਼ਨ ਕੀਤਾ ਤੇ ਉਸ ਦੀ ਜਾਨ ਬਚਾਈ।