ਰਾਹੁਲ ਗਾਂਧੀ ਦੀ ਨਵੀਂ ਟੀਮ ਦਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਨੂੰ ਥਾਂ ਦੇਣ ਦੀ ਕੋਸ਼ਿਸ਼ ਕੀਤੀ ਗਈ...

Rahul Gandhi

ਨਵੀਂ ਦਿੱਲੀ,ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਤਜਰਬੇਕਾਰ ਅਤੇ ਨੌਜਵਾਨ ਆਗੂਆਂ ਨੂੰ ਥਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਮੇਟੀ ਦੇ 23 ਮੈਂਬਰ, 19 ਸਥਾਈ ਨਵੇਂ ਮੈਂਬਰ ਅਤੇ ਨੌਂ ਸੱਦੇ ਗਏ ਮੈਂਬਰ ਹਨ। ਦਿਗਵਿਜੇ ਸਿੰਘ ਅਤੇ ਜਨਾਰਦਨ ਦਿਵੇਦੀ ਨੂੰ ਜਗ੍ਹਾ ਨਹੀਂ ਮਿਲੀ। ਜਨਾਰਦਨ ਦਿਵੇਦੀ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਰਨ ਸਿੰਘ, ਮੋਹਸਿਨਾ ਕਿਦਵਈ, ਆਸਕਰ ਫ਼ਰਨਾਂਡੇਜ਼, ਮੋਹਨ ਪ੍ਰਕਾਸ਼ ਅਤੇ ਸੀਪੀ ਜੋਸ਼ੀ ਨੂੰ ਨਵੀਂ ਕਮੇਟੀ ਵਿਚ ਜਗ੍ਹਾ ਨਹੀਂ ਮਿਲੀ।    

ਮੈਬਰਾਂ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਮੋਤੀ ਲਾਲ ਵੋਰਾ, ਅਸ਼ੋਕ ਗਹਿਲੋਤ, ਗ਼ੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਏਕੇ ਏਂਟਨੀ,  ਅਹਿਮਦ ਪਟੇਲ, ਅੰਬਿਕਾ ਸੋਨੀ ਅਤੇ ਓਮਨ ਚਾਂਡੀ ਨੂੰ ਜਗ੍ਹਾ ਦਿਤੀ ਗਈ ਹੈ। ਇਸ ਤੋਂ ਇਲਾਵਾ ਤਰੁਣ ਗੋਗੋਈ, ਸਿਧਾਰਮਇਆ, ਹਰੀਸ਼ ਰਾਵਤ, ਆਨੰਦ ਸ਼ਰਮਾ, ਕੁਮਾਰੀ ਸ਼ੈਲਜਾ, ਮੁਕੁਲ ਵਾਸਨਿਕ, ਅਵਿਨਾਸ਼ ਪੰਡਿਤ, ਕੇਸੀ ਵੇਣੁਗੋਪਾਲ, ਦੀਪਕ ਬਾਬਰਿਆ, ਤਾਮ੍ਰਧਵਜ ਸਾਹੂ, ਰਘੁਵੀਰ ਮੀਣਾ ਅਤੇ ਗੈਖਨਗਮ ਵੀ ਸ਼ਾਮਲ ਹਨ। (ਏਜੰਸੀ)