ਕੀ ਹਿੰਦੂਵਾਦ ਦਾ 'ਤਾਲਿਬਾਨੀਕਰਨ' ਸ਼ੁਰੂ ਹੋ ਗਿਆ ਹੈ? ਸ਼ਸ਼ੀ ਥਰੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੀ ਯੁਵਾ ਸ਼ਾਖ਼ਾ ਦੇ ਮੈਂਬਰਾਂ ਦੁਆਰਾ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੇ ਦਫ਼ਤਰ ਦੀ ਕੰਧ ਦਾ ਰੂਪ ਵਿਗਾੜੇ ਜਾਣ ਤੋਂ ਕੁੱਝ ਦਿਨ ਮਗਰੋਂ, ਉਨ੍ਹਾਂ ਸਵਾਲ ਕੀਤਾ ਕਿ ਕੀ ...

Shashi Tharoor

ਤਿਰੂਵਨੰਤਪੁਰਮ, ਭਾਜਪਾ ਦੀ ਯੁਵਾ ਸ਼ਾਖ਼ਾ ਦੇ ਮੈਂਬਰਾਂ ਦੁਆਰਾ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੇ ਦਫ਼ਤਰ ਦੀ ਕੰਧ ਦਾ ਰੂਪ ਵਿਗਾੜੇ ਜਾਣ ਤੋਂ ਕੁੱਝ ਦਿਨ ਮਗਰੋਂ, ਉਨ੍ਹਾਂ ਸਵਾਲ ਕੀਤਾ ਕਿ ਕੀ ਹਿੰਦੂਵਾਦ ਦਾ ਤਾਲਿਬਾਨੀਕਰਨ ਸ਼ੁਰੂ ਹੋ ਗਿਆ ਹੈ? 
ਥਰੂਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਜੇ ਭਾਜਪਾ ਫਿਰ ਸੱਤਾ ਵਿਚ ਆ ਗਈ ਤਾਂ ਉਹ ਸੰਵਿਧਾਨ ਦੁਬਾਰਾ ਲਿਖੇਗੀ ਅਤੇ 'ਹਿੰਦੂ ਪਾਕਿਸਤਾਨ' ਬਣਾਉਣ ਦਾ ਰਸਤਾ ਤਿਆਰ ਕਰੇਗੀ। ਕਾਂਗਰਸੀ ਸੰਸਦ ਮੈਂਬਰ ਨੇ ਕਲ ਕੇਂਦਰ ਦੁਆਰਾ ਰਾਜ ਨੂੰ ਕਥਿਤ ਰੂਪ ਵਿਚ ਨਜ਼ਰਅੰਦਾਜ਼ ਕਰਨ ਵਿਰੁਧ ਹੋਏ

ਵਿਰੋਧ ਪ੍ਰਦਰਸ਼ਨ ਵਿਚ ਕੇਰਲਾ ਦੀ ਵਿਰੋਧੀ ਧਿਰ ਯੂਨਾਇਟਿਡ ਡੈਮੋਕਰੈਟਿਕ ਫ਼ਰੰਟ ਦੇ ਕਾਰਕੁਨਾਂ ਨੇ ਕਿਹਾ, 'ਉਹ ਮੈਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਹਨ। ਇਹ ਫ਼ੈਸਲਾ ਕਰਨ ਦਾ ਹੱਕ ਉਨ੍ਹਾਂ ਨੂੰ ਕਿਸ ਨੇ ਦਿਤਾ ਹੈ ਕਿ ਮੈਂ ਉਨ੍ਹਾਂ ਵਰਗਾ ਹਿੰਦੂ ਨਹੀਂ ਹਾਂ, ਇਸ ਲਈ ਮੈਂ ਭਾਰਤ ਵਿਚ ਨਹੀਂ ਰਹਿ ਸਕਦਾ।' ਉਨ੍ਹਾਂ ਕਿਹਾ, 'ਹਿੰਦੂ ਰਾਸ਼ਟਰ ਵਾਲੀ ਭਾਜਪਾ ਦੀ ਗੱਲ ਅਸਲ ਵਿਚ ਬਹੁਤ ਖ਼ਤਰਨਾਕ ਹੈ

ਅਤੇ ਇਹ ਇਸ ਦੇਸ਼ ਨੂੰ ਤੋੜ ਦੇਵੇਗੀ। ਕੀ ਹਿੰਦੂਵਾਦ ਦਾ ਤਾਲਿਬਾਨੀਕਰਨ ਸ਼ੁਰੂ ਹੋ ਗਿਆ ਹੈ?' 
ਭਾਜਪਾ ਦੀ ਯੁਵਾ ਸ਼ਾਖ਼ਾ ਭਾਰਤੀ ਜਨਤਾ ਯੁਵਾ ਮੋਰਚੇ ਦੇ ਮੈਂਬਰਾਂ ਨੇ ਸੋਮਵਾਰ ਨੂੰ ਥਰੂਰ ਦੇ ਦਫ਼ਤਰ ਦੀ ਕੰਧ ਦਾ ਹੁਲੀਆ ਵਿਗਾੜ ਦਿਤਾ ਸੀ। ਕਾਂਗਰਸ ਨੇ ਥਰੂਰ ਦੀ ਹਿੰਦੂ ਪਾਕਿਸਤਾਨ ਵਾਲੀ ਟਿਪਣੀ ਤੋਂ ਪਾਸਾ ਵੱਟ ਲਿਆ ਸੀ।  (ਏਜੰਸੀ)