ਅਫ਼ਗ਼ਾਨਿਸਤਾਨ ਵਿਚ ਅਗ਼ਵਾ ਹੋਏ ਸਿੱਖ ਨੂੰ ਛੁਡਾਇਆ
ਅਫ਼ਗ਼ਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵਲੋਂ ਅਤਿਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖ਼ਬਰ ਸਾਹਮਣੇ ਆ
Kidnapped Sikhs rescued in Afghanistan
ਨਵੀਂ ਦਿੱਲੀ, 18 ਜੁਲਾਈ : ਅਫ਼ਗ਼ਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵਲੋਂ ਅਤਿਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕਰੀਬ ਇਕ ਮਹੀਨੇ ਪਹਿਲਾਂ ਸਿੱਖ ਨਿਦਾਨ ਸਿੰਘ ਨੂੰ ਅਫ਼ਗ਼ਾਨਿਸਤਾਨ ਦੇ ਇਕ ਗੁਰਦਵਾਰੇ ਵਿਚੋਂ ਅਗ਼ਵਾ ਕਰ ਲਿਆ ਗਿਆ ਸੀ ਜਿਸ ਸਮੇਂ ਉਹ ਗੁਰੂ ਘਰ ਵਿਚ ਸੇਵਾ ਕਰ ਰਿਹਾ ਸੀ। ਸੁਰੱਖਿਅਤ ਰਿਹਾਅ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨੀ ਸਿੱਖ ਨੇ ਪਕਤੀਆ ਸੂਬੇ ਦੇ ਗਵਰਨਰ ਅਤੇ ਆਵਾਜ਼ ਚੁਕਣ ਵਾਲੀਆਂ ਹੋਰ ਸਿੱਖ ਜਥੇਬੰਦੀਆਂ ਦਾ ਧਨਵਾਦ ਕੀਤਾ ਹੈ। (ਪੀ.ਟੀ.ਆਈ)