ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਇੰਤਜ਼ਾਮਾਂ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਕੇਰਨ ਸੈਕਟਰ ’ਚ ਕੰਟਰੋਲ ਲਾਈਨ (ਐਲ.ਓ.ਸੀ.) ਦੇ ਨੇੜੇ ਇਕ ਅਹਿਮ ਚੌਕੀ ਦਾ

Rajnath singh

ਸ੍ਰੀਨਗਰ, 18 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਕੇਰਨ ਸੈਕਟਰ ’ਚ ਕੰਟਰੋਲ ਲਾਈਨ (ਐਲ.ਓ.ਸੀ.) ਦੇ ਨੇੜੇ ਇਕ ਅਹਿਮ ਚੌਕੀ ਦਾ ਦੌਰਾ ਕੀਤਾ। ਰਖਿਆ ਮੰਤਰੀ ਨਾਲ ਮੁੱਖ ਰਖਿਆ ਪ੍ਰਧਾਨ ਜਨਰਲ ਬਿਪਿਨ ਰਾਵਤ ਅਤੇ ਫ਼ੌਜ ਮੁਖੀ ਜਨਰਲ ਐਮ.ਐਮ ਨਰਵਣੇ ਰਾਰਥ ਹਿਲ ਚੌਕੀ ਪਹੁੰਚੇ ਜਿਥੇ ਸੀਨੀਅਰ ਅਧਿਕਾਰੀਆਂ ਨੇ ਸਰਹੱਦ ’ਤੇ ਹਾਲਾਤ ਦੇ ਸਬੰਧ ਵਿਚ ਉਨ੍ਹਾਂ ਨੂੰ ਜਾਣਕਾਰੀ ਦਿਤੀ। 

ਸਿੰਘ ਨੇ ਫ਼ੌਜੀਆਂ ਨਾਲ ਗੱਲਬਾਤ ਦੀ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘‘ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਐਲ.ਓ.ਸੀ ਦੇ ਨੇੜੇ ਇਕ ਚੌਕੀ ਦੀ ਅੱਜ ਦੌਰਾ ਕੀਤਾ ਅਤੇ ਉਕੇ ਤਾਇਨਾਤ ਫ਼ੌਜੀਆਂ ਨਾਲ ਗੱਲਬਾਤ ਕੀਤੀ।’’ ਰਖਿਆ ਮੰਤਰੀ ਨੇ ਕਿਹਾ, ‘‘ਅੱਜ ਹਰ ਹਾਲਾਤ ’ਚ ਦੇਸ਼ ਦੀ ਰਖਿਆ ਕਰਨ ਵਾਲੇ ਇਨ੍ਹਾਂ ਬਹਾਦੁਰ ਅਤੇ ਜਾਂਬਾਜ਼ ਫ਼ੌਜੀਆਂ ’ਤੇ ਗਰਵ ਹੈ।’’ ਇਸ ਤੋਂ ਪਹਿਲਾਂ ਰਖਿਆ ਮੰਤਰੀ ਨੇ ਸਵੇਰੇ ਅਮਰਨਾਥ ਗੁਫ਼ਾ ਮੰਤਰ ਦਾ ਕੇ ਪੂਜਾ ਕੀਤੀ ਸੀ। ਮੰਤਰ ’ਚ ਲਗਭਗ ਇਕ ਘੰਟਾ ਬਿਤਾਇਆ। ਉਨ੍ਹਾਂ ਨੇ ਜੰਮੂ ਕਸ਼ਮੀਰ ਦੌਰੇ ਦੇ ਦੂਜੇ ਦਿਨ ਅਮਰਨਾਥ ਗੁਫ਼ਾ ਦੇ ਦਰਸ਼ਨ ਕੀਤੇ।     (ਪੀਟੀਆਈ)

ਸਰਕਾਰ ਦੇ ‘ਬੁਜ਼ਦਿਲ ਕਦਮਾਂ’ ਦੀ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ : ਰਾਹੁਲ
ਨਵੀਂ ਦਿੱਲੀ, 18 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਖਿਆ ਮੰਤਰੀ ਰਾਜਨਾਥ ਸਿੰਘ ਦੇ ਲਦਾਖ਼ ਦੌਰੇ ’ਤੇ ਦਿਤੇ ਬਿਆਨ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਦੇ ‘ਬੁਜ਼ਦਿਲ ਕਦਮਾਂ’ ਦੀ ਭਾਰਤ ਭਾਰੀ ਕੀਮਤ ਅਦਾ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਲਦਾਖ਼ ’ਚ ਸਿੰਘ ਦੇ ਬਿਆਨ ਨਾਲ ਜੁੜਿਆ ਇਕ ਵੀਡੀਉ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਚੀਨ ਨੇ ਸਾਡੀ ਜ਼ਮੀਨ ਖੋਹ ਲਈ ਅਤੇ ਭਾਰਤ ਸਰਕਾਰ ਚੈਂਬਰਲਿਨ ਦੀ ਤਰ੍ਹਾਂ ਵਿਵਹਾਰ ਕਰ ਰਹੀ ਹੈ। ਇਸ ਨਾਲ ਚੀਨ ਦਾ ਹੌਂਸਲਾ ਹਰ ਵਧੇਗਾ। ’’(ਪੀਟੀਆਈ)