ਉਤਰਾਖੰਡ: ਉੱਤਰਕਾਸ਼ੀ ਵਿਚ ਫਟੇ ਬੱਦਲ, ਤਿੰਨ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨੇ ਰਾਵਤ ਬਚਾਅ ਕਾਰਜਾਂ ਲਈ ਦਿੱਤੇ ਨਿਰਦੇਸ਼

Uttarakhand: Three killed in Uttarkashi cloudburst

ਦੇਹਰਾਦੂਨ: ਉਤਰਾਖੰਡ ਵਿੱਚ  ਭਾਰੀ ਮੀਂਹ ਪੈਣ ਤੋਂ ਬਾਅਦ ਪਹਾੜਾਂ ਵਿੱਚ ਨਦੀਆਂ ਦਾ ਪਾਣੀ  ਆਪਣੇ ਪੱਧਰ ਤੋਂ ਉੱਫਰ ਵਹਿ ਰਿਹਾ ਹੈ। ਇਸ ਦੌਰਾਨ ਉੱਤਰਕਾਸ਼ੀ ਵਿੱਚ ਦੇਰ ਰਾਤ ਬੱਦਲ ਫਟਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਮੰਡੋ ਵਿਚ 02 ਔਰਤਾਂ ਅਤੇ 01 ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ। ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਮੰਡੋ ਪਿੰਡ ਵਿੱਚ ਚਾਰ ਲੋਕ ਅਜੇ ਵੀ ਲਾਪਤਾ ਹਨ।

 ਬੱਦਲ ਫਟਣ ਕਾਰਨ ਪਿੰਡ ਮੰਡੋ, ਨੀਰਕੋਟ, ਪਨਵਾੜੀ ਅਤੇ ਕਾਂਕਰਦੀ ਵਿੱਚ ਰਿਹਾਇਸ਼ੀ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਇਸ ਦੇ ਨਾਲ ਹੀ ਗਦੇਰਾ  ਉਚ ਪੱਧਰ ਤੇ ਹੋਣ ਕਾਰਨ ਮਲਬੇ ਵਿਚ ਫਸਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਐਸ.ਡੀ.ਆਰ.ਐਫ. ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਟੀਮ ਨੇ ਗਣੇਸ਼ ਬਹਾਦੁਰ ਪੁੱਤਰ ਕਾਲੀ ਬਹਾਦੁਰ, ਰਵਿੰਦਰ ਪੁੱਤਰ ਗਣੇਸ਼ ਬਹਾਦੁਰ, ਰਾਮਬਾਲਕ ਯਾਦਵ ਪੁੱਤਰ ਮਕੁਰ ਯਾਦਵ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ।

ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੇ ਅਨੁਸਾਰ, ਤਿੰਨੋਂ ਖਤਰੇ ਤੋਂ ਬਾਹਰ ਹਨ। ਜਾਣਕਾਰੀ ਅਨੁਸਾਰ ਮੰਡੋ ਪਿੰਡ ਦੇ ਨੌਂ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਜਦੋਂ ਕਿ ਦੋ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਕਈ ਥਾਵਾਂ 'ਤੇ ਵਾਹਨਾਂ ਦੇ ਵਹਿ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

 

ਮੁੱਖ ਮੰਤਰੀ ਨੇ ਰਾਵਤ ਬਚਾਅ ਕਾਰਜਾਂ ਲਈ ਨਿਰਦੇਸ਼ ਦਿੱਤੇ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਡੀਐਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਦੀ ਹਦਾਇਤ ਕੀਤੀ ਹੈ।