ਆਪ' MLA ਜਰਨੈਲ ਸਿੰਘ ਨੇ CM ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੀਤੀ ਇਹ ਮੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਮੈਟਰੋ ਫੇਜ਼ 4 ਦੇ ਸਟੇਸ਼ਨ ਦਾ ਨਾਮ 'ਗੁਰਦੁਆਰਾ ਸ੍ਰੀ ਨਾਨਕ ਪਿਆਉ ਸਾਹਿਬ ਡੇਰਾਵਾਲ ਨਗਰ' ਰੱਖਣ ਦੀ ਕੀਤੀ ਅਪੀਲ

MLA Jarnail Singh

ਚੰਡੀਗੜ੍ਹ: ਵਿਧਾਇਕ ਜਰਨੈਲ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਦਿੱਲੀ ਮੈਟਰੋ ਦੇ ਫੇਜ਼ 4 ਵਿੱਚ ਸਥਿਤ ਡੇਰੇਵਾਲ ਨਗਰ ਮੈਟਰੋ ਸਟੇਸ਼ਨ ਦਾ ਨਾਂ ਗੁਰਦੁਆਰਾ ਸ੍ਰੀ ਨਾਨਕ ਪਿਆਉ ਸਾਹਿਬ ਡੇਰੇਵਾਲ ਨਗਰ ਰੱਖਣ ਦੀ ਮੰਗ ਕੀਤੀ ਹੈ।

ਉਨ੍ਹਾਂ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸੰਗਤ ਦੇ ਹੁਕਮਾਂ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੱਤਰ ਲਿਖ ਕੇ ਫੇਜ਼ 5 'ਚ ਮੈਜੈਂਟਾ ਲਾਈਨ 'ਤੇ ਸਥਿਤ ਡੇਰੇਵਾਲ ਨਗਰ ਮੈਟਰੋ ਸਟੇਸ਼ਨ ਦਾ ਨਾਂਅ ਡੀ.ਐਮ.ਆਰ.ਸੀ. ਦਾ ਗੁਰਦੁਆਰਾ ਸ੍ਰੀ ਨਾਨਕ ਪਿਆਉ ਸਾਹਿਬ ਡੇਰੇਵਾਲ ਨਗਰ ਵਿਖੇ ਰੱਖਣ ਲਈ ਕਿਹਾ ਗਿਆ।