ਸਰਕਾਰ ਨੇ ਸਬਸਿਡੀ ਵਾਲੇ ਟਮਾਟਰ ਦੀ ਕੀਮਤ ਘਟਾਈ 70 ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਸਬਸਿਡੀ ਵਾਲੇ ਰੇਟਾਂ 'ਤੇ ਟਮਾਟਰ ਵੇਚ ਰਹੀ ਹੈ

photo

 

ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਤੋਂ ਸਬਸਿਡੀ ਵਾਲੇ ਟਮਾਟਰਾਂ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੋਂ ਘਟਾ ਕੇ 70 ਰੁਪਏ ਪ੍ਰਤੀ ਕਿਲੋ ਕਰ ਦਿਤੀ ਹੈ।
ਕੇਂਦਰ ਸਰਕਾਰ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਸਬਸਿਡੀ ਵਾਲੇ ਰੇਟਾਂ 'ਤੇ ਟਮਾਟਰ ਵੇਚ ਰਹੀ ਹੈ। ਸਹਿਕਾਰੀ ਸੰਸਥਾਵਾਂ ਨੈਫੇਡ (ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ) ਅਤੇ ਐਨਸੀਸੀਐਫ (ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ) ਸਰਕਾਰ ਦੀ ਤਰਫੋਂ ਇਸ ਨੂੰ ਵੇਚ ਰਹੀਆਂ ਹਨ।

ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, “ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਟਮਾਟਰ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਐਨਸੀਸੀਐਫ ਅਤੇ ਨੈਫੇਡ ਨੂੰ 20 ਜੁਲਾਈ, 2023 ਤੋਂ 70 ਰੁਪਏ ਪ੍ਰਤੀ ਕਿਲੋ ਦੇ ਪ੍ਰਚੂਨ ਮੁੱਲ 'ਤੇ ਟਮਾਟਰ ਵੇਚਣ ਦੇ ਨਿਰਦੇਸ਼ ਦਿਤੇ ਹਨ। 

ਐਨਸੀਸੀਐਫ ਅਤੇ ਨੈਫੇਡ ਦੁਆਰਾ ਖਰੀਦੇ ਗਏ ਟਮਾਟਰ ਸ਼ੁਰੂ ਵਿਚ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਸਨ। ਇਸ ਤੋਂ ਬਾਅਦ 16 ਜੁਲਾਈ 2023 ਤੋਂ ਇਸ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿਤੀ ਗਈ।

ਬਿਆਨ ਅਨੁਸਾਰ, "ਕੀਮਤ ਘਟਾ ਕੇ ਅਤੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਨਾਲ ਖਪਤਕਾਰਾਂ ਨੂੰ ਵਧੇਰੇ ਲਾਭ ਮਿਲੇਗਾ।"