ਉਤਰਾਖੰਡ: ਟਰਾਂਸਫਾਰਮਰ 'ਚ ਹੋਇਆ ਧਮਾਕਾ, 15 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਲੋਕ ਹੋਏ ਜ਼ਖ਼ਮੀ

photo

 

ਚਮੋਲੀ:  ਉੱਤਰਾਖੰਡ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਚਮੋਲੀ ਕਸਬੇ 'ਚ ਸੀਵਰ ਟ੍ਰੀਟਮੈਂਟ ਪਲਾਂਟ ਨੇੜੇ ਟਰਾਂਸਫਾਰਮਰ 'ਚ ਧਮਾਕਾ ਹੋਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਚਮੋਲੀ ਦੇ ਐਸਪੀ ਪਰਮਿੰਦਰ ਡੋਭਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਚਮੋਲੀ ਕਸਬੇ ਦੇ ਅਲਕਨੰਦਾ ਨਦੀ ਕੋਲੋਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕਿਡਨੀ ਤੇ ਕਾਰਨੀਆਂ ਕੀਤੀਆਂ ਦਾਨ

ਦਸਿਆ ਜਾ ਰਿਹਾ ਹੈ ਕਿ ਪਹਿਲਾਂ ਟਰਾਂਸਫਾਰਮਰ 'ਚ ਧਮਾਕਾ ਹੋਇਆ ਅਤੇ ਫਿਰ ਲੋਕ ਇਸ ਦੀ ਲਪੇਟ 'ਚ ਆ ਗਏ। ਇਸ ਘਟਨਾ 'ਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਗਿਆ ਹੈ। ਚਮੋਲੀ ਦੇ ਡੀਐਸਪੀ ਨੇ ਦਸਿਆ ਕਿ ਹਾਦਸੇ ਵਾਲੀ ਥਾਂ 'ਤੇ ਲੋਹੇ ਦੀ ਵਾੜ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: ਰਾਜਸਥਾਨ: ਇਕੋ ਪ੍ਰਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਿਆ  

ਟਰਾਂਸਫਾਰਮਰ 'ਚ ਧਮਾਕਾ ਹੋਣ ਨਾਲ ਇਥੇ ਕਰੰਟ ਫੈਲ ਗਿਆ ਅਤੇ ਕਈ ਲੋਕ ਇਸ ਦੀ ਲਪੇਟ ਵਿਚ ਆ ਗਏ। ਚਮੋਲੀ ਦੇ ਡੀਐਸਪੀ ਪ੍ਰਮੋਦ ਸਾਹਾ ਨੇ ਦਸਿਆ ਕਿ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਕੇ ਦੇ ਨੇੜੇ ਹੀ ਲੋਹੇ ਦੀ ਫੈਂਸਿੰਗ ਲੱਗੀ ਹੋਈ ਸੀ, ਜਿਸ ਨੂੰ ਉਥੇ ਮੌਜੂਦ ਲੋਕਾਂ ਨੇ ਫੜਿਆ ਹੋਇਆ ਸੀ। ਉਸ ਵਿਚ ਅਚਾਨਕ ਕਰੰਟ ਫੈਲਣ ਕਾਰਨ ਸਾਰੇ ਲੋਕ ਉਸ ਦੀ ਲਪੇਟ ਵਿਚ ਆ ਗਏ। ਮਰਨ ਵਾਲਿਆਂ ਵਿਚ ਇਕ ਦੇਖਭਾਲ ਕਰਨ ਵਾਲਾ ਵੀ ਹੈ।