NEET ਮਾਮਲੇ 'ਚ ਇਕ ਹੋਰ ਕਾਰਵਾਈ, MBBS ਵਿਦਿਆਰਥਣ ਗ੍ਰਿਫਤਾਰ; ਪੇਪਰ ਹੱਲ ਕਰਨ ਦਾ ਆਰੋਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਹੁਣ ਰਾਂਚੀ 'ਚ ਰੇਡ ਕਰਕੇ ਬਿਹਾਰ ਦੇ ਆਰਾ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ

CBI detains MBBS student

Neet UG Paper Leak Case: ਨੀਟ ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਦੀ ਕਾਰਵਾਈ ਜਾਰੀ ਹੈ। ਸੀਬੀਆਈ ਨੇ ਹੁਣ ਰਾਂਚੀ 'ਚ ਰੇਡ ਕਰਕੇ ਬਿਹਾਰ ਦੇ ਆਰਾ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ  ਵਿਦਿਆਰਥਣ ਨੇ ਪਿਛਲੇ ਸਾਲ ਰਿਮਸ ਵਿੱਚ ਐਮਬੀਬੀਐਸ ਪਹਿਲੇ ਸਾਲ ਵਿੱਚ ਦਾਖ਼ਲਾ ਲਿਆ ਸੀ। 

ਇਸ ਵਿਦਿਆਰਥਣ ਨੇ ਪਿਛਲੇ ਸਾਲ ਆਲ ਇੰਡੀਆ ਪੱਧਰ 'ਤੇ 56ਵਾਂ ਰੈਂਕ ਹਾਸਲ ਕੀਤਾ ਸੀ। ਜਿਸ ਤੋਂ ਬਾਅਦ ਉਸਨੇ ਰਿਮਸ ਵਿੱਚ ਦਾਖਲਾ ਲਿਆ ਸੀ। ਸੀਬੀਆਈ ਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਪਟਨਾ ਏਮਜ਼ ਦੇ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਜਿਸ ਤੋਂ ਬਾਅਦ ਚਾਰਾਂ ਨਾਲ ਇਸ ਵਿਦਿਆਰਥਣ ਦਾ ਕਨੈਕਸ਼ਨ ਜੁੜ ਗਿਆ। ਜਿਸ ਤੋਂ ਬਾਅਦ ਸੀਬੀਆਈ ਟੀਮ ਨੇ ਉਸ ਨੂੰ ਰਿਮਸ ਰਾਂਚੀ ਤੋਂ ਗ੍ਰਿਫਤਾਰ ਕਰ ਲਿਆ। ਵਿਦਿਆਰਥਣ ਦਾ ਨਾਂ ਸੁਰਭੀ ਕੁਮਾਰੀ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਿਮਸ ਨੇ ਵਿਦਿਆਰਥਣ ਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਹੈ। ਰਿਮਸ ਦੇ ਡਾਇਰੈਕਟਰ ਨੇ ਸੀਬੀਆਈ ਦੀ ਕਾਰਵਾਈ ਤੋਂ ਤੁਰੰਤ ਬਾਅਦ ਕਾਰਵਾਈ ਕੀਤੀ ਹੈ। ਡਾਇਰੈਕਟਰ ਨੇ ਕਿਹਾ ਕਿ ਜੇਕਰ ਵਿਦਿਆਰਥਣ 'ਤੇ ਲੱਗੇ ਆਰੋਪ ਸਾਬਤ ਹੋ ਗਏ ਤਾਂ ਉਸ ਨੂੰ ਕੱਢ ਦਿੱਤਾ ਜਾਵੇਗਾ। ਸੀਬੀਆਈ ਵਿਦਿਆਰਥਣ ਨੂੰ ਹੋਸਟਲ ਲੈ ਗਈ ਸੀ। ਜਿਸ ਤੋਂ ਬਾਅਦ ਉਸ ਤੋਂ 8 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।

ਰਿਮਸ ਮੈਨੇਜਮੈਂਟ ਨੇ ਦੱਸਿਆ ਕਿ ਵਿਦਿਆਰਥਣ ਨੂੰ ਵੀਰਵਾਰ ਨੂੰ ਸੀ.ਬੀ.ਆਈ. ਆਪਣੇ ਨਾਲ ਲੈ ਗਈ ਸੀ। ਸ਼ਾਮ ਨੂੰ ਉਸ ਨੂੰ ਹਿਰਾਸਤ 'ਚ ਲੈਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਸੁਰਭੀ ਕੁਮਾਰੀ ਨੂੰ ਮੈਡੀਕਲ ਜਾਂਚ ਲਈ ਸਦਰ ਹਸਪਤਾਲ ਲਿਜਾਇਆ ਗਿਆ। ਉਸ ਦੀ ਪੂਰੀ ਜਾਂਚ ਇੱਥੇ ਨਹੀਂ ਹੋ ਸਕੀ। ਕੋਵਿਡ ਟੈਸਟ ਪੈਂਡਿੰਗ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਨੇ ਵੀ ਕੀਤੀ ਹੈ। ਕਾਲਜ ਵਿੱਚ ਵਿਦਿਆਰਥੀਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੋਈ ਨਹੀਂ ਮੰਨਦਾ ਕਿ ਸੁਰਭੀ ਦੇ ਲਿੰਕ NEET ਪੇਪਰ ਲੀਕ ਮਾਮਲੇ ਨਾਲ ਜੁੜੇ ਹੋਏ ਹਨ।

ਇਨ੍ਹਾਂ ਲੋਕਾਂ ਨੂੰ ਵੀ ਕੀਤਾ ਗਿਆ ਗ੍ਰਿਫਤਾਰ 


ਕੁਝ ਵਿਦਿਆਰਥੀਆਂ ਮੁਤਾਬਕ ਸੁਰਭੀ ਨੂੰ ਹਰ ਕੋਈ ਬੇਕਸੂਰ ਸਮਝ ਰਿਹਾ ਹੈ, ਉਹ ਇਸ ਤਰ੍ਹਾਂ ਆਪਣੇ ਕਰੀਅਰ ਨਾਲ ਕਿਵੇਂ ਖੇਡ ਸਕਦੀ ਹੈ। ਫਿਲਹਾਲ ਸੁਰਭੀ ਬਾਰੇ ਸੀਬੀਆਈ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਪਟਨਾ ਦੇ 4 ਲੋਕਾਂ ਧਨਬਾਦ ਦੇ ਰਾਹੁਲ ਆਨੰਦ, ਅਰਰੀਆ ਦੇ ਕਰਨ ਜੈਨ, ਪਟਨਾ ਦੇ ਕੁਮਾਰ ਸਾਨੂ ਅਤੇ ਸੀਵਾਨ ਦੇ ਚੰਨਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਇਸ ਸਮੇਂ ਏਮਜ਼ ਵਿੱਚ ਐਮਬੀਬੀਐਸ ਦੇ ਵਿਦਿਆਰਥੀ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਪੰਕਜ ਨਾਂ ਦੇ ਮੁਲਜ਼ਮ ਨੇ ਪੈਸੇ ਦਿੱਤੇ ਸਨ।