ਮੁਕਾਬਲੇ ਵਿਚ ਤੀਜਾ ਅਤਿਵਾਦੀ ਮਾਰਿਆ ਗਿਆ, ਦੋ ਜ਼ਖ਼ਮੀ ਜਵਾਨ ਹੋਏ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਕਾਬਲੇ ਵਿਚ ਤੀਜਾ ਅਤਿਵਾਦੀ ਮਾਰਿਆ ਗਿਆ, ਦੋ ਜ਼ਖ਼ਮੀ ਜਵਾਨ ਹੋਏ ਸ਼ਹੀਦ

1

ਸ੍ਰੀਨਗਰ, 18 ਅਗੱਸਤ : ਜੰਮੂ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੀ ਮੁਹਿੰਮ ਵਿਚ ਮੰਗਲਵਾਰ ਨੂੰ ਤੀਜਾ ਅਤਿਵਾਦੀ ਵੀ ਮਾਰਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ ਦੇ ਦੋ ਜਵਾਨਾਂ ਅਤੇ ਇਕ ਪੁਲਿਸ ਮੁਲਾਜ਼ਮ ਦੇ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਣ ਮਗਰੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕ੍ਰੀਰੀ ਇਨਾਕੇ ਵਿਚ ਮੁਕਾਬਲੇ ਦੌਰਾਨ ਮੰਗਲਵਾਰ ਨੂੰ ਜ਼ਖ਼ਮੀ ਹੋਏ ਫ਼ੌਜ ਦੇ ਦੋ ਜਵਾਨ ਵੀ ਦਮ ਤੋੜ ਗਏ।

image


    ਸੁਰੱਖਿਆ ਬਲਾਂ ਨੇ ਹਮਲੇ ਮਗਰੋਂ ਅਤਿਵਾਦੀਆਂ ਦਾ ਪਿੱਛਾ ਕੀਤਾ ਸੀ ਅਤੇ ਉਨ੍ਹਾਂ ਵਿਚੋਂ ਦੋ  ਨੂੰ ਮਾਰ ਦਿਤਾ ਸੀ ਜਿਨ੍ਹਾਂ ਵਿਚ ਉੱਤਰ ਕਸ਼ਮੀਰ ਵਿਚ ਅਤਿਵਾਦੀ ਜਥੇਬੰਦੀ ਲਸ਼ਕਰ ਦਾ ਸਿਖਰਲਾ ਕਮਾਂਡਰ ਸੱਜਾਦ ਹੈਦਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦਸਿਆ ਕਿ ਇਕ ਹੋਰ ਅਤਿਵਾਦੀ ਨੂੰ ਮੁਹਿੰਮ ਦੇ ਦੂਜੇ ਦਿਨ ਮਾਰ ਦਿਤਾ ਗਿਆ। ਅਤਿਵਾਦੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਸੀਆਰਪੀਐਫ਼ ਦੇ ਨਾਕੇ 'ਤੇ ਹਮਲਾ ਹੋਣ ਦੇ ਥੋੜੀ ਦੇਰ ਬਾਅਦ ਅਤਿਵਾਦੀਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਹਮਲੇ ਵਿਚ ਫ਼ੋਰਸ ਦੇ ਦੋ ਜਵਾਨ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਸ਼ਹੀਦ ਹੋ ਗਏ।  (ਏਜੰਸੀ)