ਭਿਖਾਰੀ ਨੇ ਕੋਵਿਡ -19 ਰਾਹਤ ਫੰਡ ਵਿਚ ਦਾਨ ਕੀਤੇ 90 ਹਜ਼ਾਰ, ਮਿਲਿਆ ਪੁਰਸਕਾਰ
ਪੂਲਪਾਂਡੀਅਨ ਨੇ 18 ਮਈ ਨੂੰ ਪਹਿਲੀ ਵਾਰ 10,000 ਰੁਪਏ ਦਾਨ ਕੀਤੇ ਸਨ।
ਤਾਮਿਲਨਾਡੂ - ਮਦੁਰੈ ਦੀਆਂ ਸੜਕਾਂ 'ਤੇ ਰਹਿਣ ਵਾਲੇ ਇਕ ਭਿਖਾਰੀ ਪੂਲਪਾਂਡੀਅਨ ਨੇ ਕੋਵਿਡ -19 ਰਾਹਤ ਫੰਡ ਵਿਚ ਦਾਨ ਦਿੱਤਾ ਹੈ। ਪੂਲਪਾਂਡੀਅਨ ਨੂੰ ਜ਼ਿਲ੍ਹਾ ਕੁਲੈਕਟਰ ਟੀ.ਜੀ. ਵਿਨੈ ਦੁਆਰਾ ਪੁਰਸਕਾਰ ਵੀ ਦਿੱਤਾ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪਿਛਲੇ ਤਿੰਨ ਮਹੀਨਿਆਂ ਵਿਚ ਹੁਣ ਤੱਕ ਮੁੱਖ ਮੰਤਰੀ ਰਾਹਤ ਫੰਡ (CM relief fund) ਨੂੰ 90,000 ਰੁਪਏ ਦਾਨ ਦਿੱਤੇ ਹਨ।
ਪੂਲਪਾਂਡੀਅਨ ਨੇ 18 ਮਈ ਨੂੰ ਪਹਿਲੀ ਵਾਰ 10,000 ਰੁਪਏ ਦਾਨ ਕੀਤੇ ਸਨ। ਉਦੋਂ ਤੋਂ ਉਹ ਅੱਠ ਵਾਰ ਹੋਰ ਕੁਲੈਕਟਰ ਦਫਤਰ ਦਾ ਦੌਰਾ ਕਰ ਚੁੱਕਾ ਹੈ ਅਤੇ ਆਪਣੇ ਵੱਲੋਂ ਹਰ ਵਾਰ 10,000 ਰੁਪਏ ਦਾਨ ਕਰਦਾ ਰਿਹਾ ਹੈ। ਜ਼ਿਲ੍ਹਾ ਕੁਲੈਕਟਰ ਨੇ ਪੂਲਪਾਂਡੀਅਨ ਦਾ ਨਾਮ ਵੀ ਆਜ਼ਾਦੀ ਦਿਵਸ ਦੇ ਮੌਕੇ ਪੁਰਸਕਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਪੂਲਪਾਂਡੀਅਨ ਇਕ ਜਗ੍ਹਾ ਤੇ ਨਹੀਂ ਰਹਿੰਦਾ ਉਹ ਆਪਣਾ ਰਹਿਣ ਦਾ ਟਿਕਾਣਾ ਬਦਲਦਾ ਰਹਿੰਦਾ ਹੈ।
ਜਦੋਂ ਪੂਲਪਾਂਡੀਅਨ ਖੁਦ ਨੌਵੀਂ ਵਾਰ ਪੈਸੇ ਦੇਣ ਲਈ ਕੁਲੈਕਟਰ ਦਫਤਰ ਆਇਆ ਤਾਂ ਉਸ ਨੂੰ ਸਿੱਧੇ ਕੁਲੈਕਟਰ ਦੇ ਕਮਰੇ ਵਿਚ ਲਿਜਾਇਆ ਗਿਆ।
ਪੂਲਪਾਂਡੀਅਨ ਤੂਤੀਕੋਰਿਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਦੋਂ ਉਹਨਾਂ ਦੇ ਦੋਵੇਂ ਪੁੱਤਰਾਂ ਨੇ ਉਸ ਦੀ ਦੇਖਭਾਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਟੇਬਲ, ਕੁਰਸੀਆਂ ਖਰੀਦਣ ਅਤੇ ਪਾਣੀ ਦੀ ਸਹੂਲਤ ਦੇਣ ਲਈ ਪੈਸੇ ਦਾਨ ਕੀਤੇ ਸਨ। ਉਹ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ ਜੋ ਤਾਲਾਬੰਦੀ ਦੌਰਾਨ ਮਦੁਰੈ ਵਿਚ ਫਸ ਗਏ ਸਨ। ਸਰਕਾਰ ਨੇ ਉਨ੍ਹਾਂ ਨੂੰ ਮਦੁਰੈ ਨਗਰ ਨਿਗਮ ਦੁਆਰਾ ਸਥਾਪਤ ਇਕ ਅਸਥਾਈ ਪਨਾਹ ਵਿਚ ਤਬਦੀਲ ਕਰ ਦਿੱਤਾ ਸੀ, ਜਿਥੇ ਖਾਣਾ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਦਾ ਖਿਆਲ ਰੱਖਿਆ ਜਾ ਰਿਹਾ ਸੀ। ਬਾਅਦ ਵਿਚ ਉਨ੍ਹਾਂ ਨੇ ਇਸ ਜਗ੍ਹਾ ਨੂੰ ਛੱਡ ਦਿੱਤਾ ਅਤੇ ਭੀਖ ਮੰਗਣ ਤੋਂ ਪ੍ਰਾਪਤ ਹੋਏ ਪੈਸੇ ਦਾਨ ਕਰਨੇ ਸ਼ੁਰੂ ਕਰ ਦਿੱਤਾ।