ਓਡੀਸ਼ਾ ਵਿਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ, 2022 ਤੱਕ ਕੰਮ ਹੋਵੇਗਾ ਪੂਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਊਰਕੇਲਾ ਦੇ ਬੀਜੂ ਪਟਨਾਇਕ ਇਨਡੋਰ ਸਟੇਡੀਅਮ ਨੂੰ ਛੇਤੀ ਹੀ ਚਾਲੂ ਕੀਤਾ ਜਾਵੇਗਾ

India's largest hockey stadium in Odisha will be ready by 2022

 

ਰਾਊਰਕੇਲਾ: ਓਡੀਸ਼ਾ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਦੇ ਰਾਊਰਕੇਲਾ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਅਗਲੇ ਸਾਲ ਜੁਲਾਈ ਤੱਕ ਤਿਆਰ ਹੋ ਜਾਵੇਗਾ।

 

 

ਰਾਊਰਕੇਲਾ ਵਿੱਚ 20,000 ਸਮਰੱਥਾ ਵਾਲਾ ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ, ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਨਾਲ  ਪੁਰਸ਼ ਹਾਕੀ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰੇਗਾ।

 

 

ਓਡੀਸ਼ਾ ਸਰਕਾਰ ਵੱਲੋਂ ਭਾਰਤੀ ਹਾਕੀ ਟੀਮਾਂ ਲਈ ਸਪਾਂਸਰਸ਼ਿਪ ਹੋਰ 10 ਸਾਲ ਵਧਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ, ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੀਨੀਅਰ ਅਧਿਕਾਰੀਆਂ ਨੂੰ ਰਾਊਰਕੇਲਾ ਭੇਜਿਆ ਤਾਂ ਜੋ ਸਟੇਡੀਅਮ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਸਕੇ।

 

 

ਮੁੱਖ ਸਕੱਤਰ ਐਸਸੀ ਮਹਾਪਾਤਰਾ ਨੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, “ਬਿਰਸਾ ਮੁੰਡਾ ਹਾਕੀ ਸਟੇਡੀਅਮ ਦਾ ਨਿਰਮਾਣ ਕਾਰਜ ਜੂਨ-ਜੁਲਾਈ 2022 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਊਰਕੇਲਾ ਦੇ ਬੀਜੂ ਪਟਨਾਇਕ ਇਨਡੋਰ ਸਟੇਡੀਅਮ ਨੂੰ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ।