ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ CBI ਦੀ ਟੀਮ, ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ- ਸਵਾਗਤ ਹੈ, ਸਹਿਯੋਗ ਕਰਾਂਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਗੇ ਕੰਮ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ, ਇਸ ਲਈ ਹੀ ਭਾਰਤ ਨੰਬਰ ਇੱਕ ਦੇਸ਼ ਨਹੀਂ ਬਣਿਆ-ਮਨੀਸ਼ ਸਿਸੋਦੀਆ 

manish sisodia

ਨਵੀਂ ਦਿੱਲੀ : ਸੀਬੀਆਈ ਦੀ ਟੀਮ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਪਹੁੰਚੀ। ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਸਵਾਗਤ ਹੈ। ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਸੀਂ ਬਹੁਤ ਈਮਾਨਦਾਰ ਹਾਂ। ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਸੀ। ਉਸ ਤੋਂ ਬਾਅਦ ਹੀ ਇਹ ਕਾਰਵਾਈ ਹੋ ਰਹੀ ਹੈ।

ਸਿਸੋਦੀਆ ਨੇ ਟਵੀਟ ਕੀਤਾ, ''CBI ਦੀ ਟੀਮ ਆਈ ਹੈ,  ਉਸ ਦਾ ਸੁਆਗਤ ਹੈ। ਅਸੀਂ ਬਹੁਤ ਇਮਾਨਦਾਰ ਹਾਂ। ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ-1 ਨਹੀਂ ਬਣ ਸਕਿਆ।

ਉਨ੍ਹਾਂ ਅੱਗੇ ਲਿਖਿਆ, ''ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ। ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ ਤਾਂ ਜੋ ਜਲਦੀ ਸੱਚ ਸਾਹਮਣੇ ਆ ਸਕੇ। ਹੁਣ ਤੱਕ ਮੇਰੇ 'ਤੇ ਕਈ ਕੇਸ ਦਰਜ ਹੋ ਚੁੱਕੇ ਹਨ ਪਰ ਕੁਝ ਸਾਹਮਣੇ ਨਹੀਂ ਆਇਆ। ਇਸ ਤੋਂ ਵੀ ਕੁਝ ਨਹੀਂ ਨਿਕਲੇਗਾ। ਦੇਸ਼ ਵਿੱਚ ਚੰਗੀ ਸਿੱਖਿਆ ਲਈ ਮੇਰਾ ਕੰਮ ਨਹੀਂ ਰੋਕਿਆ ਜਾ ਸਕਦਾ।''

ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਲੋਕ ਦਿੱਲੀ ਦੀ ਸਿੱਖਿਆ ਅਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪ੍ਰੇਸ਼ਾਨ ਹਨ। ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਇਸ ਲਈ ਫੜਿਆ ਹੈ ਤਾਂ ਜੋ ਸਿੱਖਿਆ/ਸਿਹਤ ਦੇ ਚੰਗੇ ਕੰਮ ਰੋਕੇ ਜਾ ਸਕਣ। ਸਾਡੇ ਦੋਹਾਂ 'ਤੇ ਲਗਾਏ ਇਲਜ਼ਾਮ ਝੂਠੇ ਹਨ। ਅਦਾਲਤ 'ਚ ਸੱਚ ਸਾਹਮਣੇ ਆ ਜਾਵੇਗਾ।