ਲੱਦਾਖ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, 9 ਜਵਾਨ ਹੋਏ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੂੰਘੀ ਖੱਡ ’ਚ ਡਿੱਗਣ ਕਾਰਨ ਵਾਪਰਿਆ ਹਾਦਸਾ

photo

ਲੱਦਾਖ: ਲੱਦਾਖ ਦੇ ਲੇਹ ਜ਼ਿਲ੍ਹੇ ’ਚ ਭਾਰਤੀ ਫ਼ੌਜੀਆਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਫ਼ੌਜੀਆਂ ਨੂੰ ਲੈ ਕੇ ਜਾ ਰਿਹਾ ਇਕ ਟਰੱਕ ਸੜਕ ਤੋਂ ਫਿਸਲਣ ਕਾਰਨ ਇਕ ਡੂੰਘੀ ਖੱਡ ’ਚ ਜਾ ਡਿੱਗਾ ਜਿਸ ਕਾਰਨ ਘੱਟ ਤੋਂ ਘੱਟ 9 ਫ਼ੌਜੀਆਂ ਦੀ ਜਾਨ ਚਲੀ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਹਾਦਸਾ ਸਨਿਚਰਵਾਰ ਸ਼ਾਮ 6:30 ਵਜੇ ਵਾਪਰਿਆ। ਹਾਦਸਾਗ੍ਰਸਤ ਗੱਡੀ ’ਚ ਕੁਲ 10 ਫ਼ੌਜੀ ਬੈਠੇ ਸਨ। 

ਜਾਣਕਾਰੀ ਅਨੁਸਾਰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਰਾਜਧਾਨੀ ਲੇਹ ਤੋਂ 150 ਕਿਲੋਮੀਟਰ ਦੂਰ ਮੌਜੂਦ ਕਿਆਰੀ ਸ਼ਹਿਰ ਨੇੜੇ ਫ਼ੌਜ ਦੀ ਗੱਡੀ ਡੂੰਘੀ ਖੱਡ ’ਚ ਡਿੱਗ ਗਈ। ਫ਼ੌਜੀ ਟੀਮ ’ਚ 311 ਮੀਡੀਅਮ ਰੈਜੀਮੈਂਟ (ਆਰਟੀਲਰੀ) ਸ਼ਾਮਲ ਸੀ। ਟੀਮ ’ਚ ਕੁਲ 3 ਅਫ਼ਸਰ, 2 ਜੇ.ਸੀ.ਓ. ਅਤੇ 34 ਜਵਾਨ ਇਕ ਜਿਪਸੀ, ਇਕ ਟਰੱਕ ਅਤੇ ਇਕ ਐਂਬੂਲੈਂਸ ’ਚ ਸਫ਼ਰ ਕਰ ਰਹੇ ਸਨ। 

ਅਧਿਕਾਰੀਆਂ ਨੇ ਦਸਿਆ ਕਿ ਫ਼ੌਜੀ ਕਾਰੂ ਪਿੰਡ ਗੈਰੀਸਨ ਤੋਂ ਲੇਹ ਕੋਲ ਸਥਿਤ ਕਿਆਰੀ ਵਲ ਜਾ ਰਹੇ ਸਨ ਜਦੋਂ ਇਹ ਘਟਨਾ ਵਾਪਰੀ। ਹਾਦਸੇ ’ਚ ਕਈ ਫ਼ੌਜੀਆਂ ਨੂੰ ਸੱਟਾਂ ਲੱਗੀਆਂ। ਘਟਨਾ ਵਾਲੀ ਥਾਂ ’ਤੇ ਫ਼ੌਜ ਮੌਜੂਦ ਅਤੇ ਬਚਾਅ ਕਾਰਜ ਜਾਰੀ ਹਨ। 

ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪੁੱਜੀ ਅਤੇ ਸਾਰੇ ਜ਼ਖ਼ਮੀਆਂ ਨੂੰ ਫ਼ੌਜੀ ਐਮ.ਆਈ. ਰੂਮ ’ਚ ਭੇਜਿਆ ਗਿਆ। ਅੱਠ ਜਵਾਨਾਂ ਦੀ ਮੌਤ ਮੌਕ ’ਤੇ ਹੀ ਹੋ ਗਈ ਜਦਕਿ ਇਕ ਹੋਰ ਦੀ ਮੌਤ ਲੇਹ ’ਚ ਹਸਪਤਾਲ ਲਿਜਾਂਦੇ ਸਮੇਂ ਹੋ ਗਈ।