Sitaram Yechury Admitted in Hospital : CPI (M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਵਿਗੜੀ ਸਿਹਤ ,ਦਿੱਲੀ ਏਮਜ਼ 'ਚ ਕਰਵਾਇਆ ਦਾਖਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਮੋਨੀਆ ਕਾਰਨ ਯੇਚੁਰੀ ਇਸ ਸਮੇਂ ਐਮਰਜੈਂਸੀ ਵਿਭਾਗ ਦੇ ਰੈੱਡ ਜ਼ੋਨ 'ਚ ਇਲਾਜ ਅਧੀਨ ਹਨ

Sitaram Yechury

Sitaram Yechury Admitted in Hospital : ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਮਿਊਨਿਟੀ ਪਾਰਟੀ (ਮਾਰਕਸਵਾਦੀ) ਦੇ 72 ਸਾਲਾ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਸੋਮਵਾਰ ਸ਼ਾਮ ਕਰੀਬ 6 ਵਜੇ ਨਿਮੋਨੀਆ ਕਾਰਨ ਦਿੱਲੀ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਮੁਤਾਬਕ ਯੇਚੁਰੀ ਇਸ ਸਮੇਂ ਐਮਰਜੈਂਸੀ ਵਿਭਾਗ ਦੇ ਰੈੱਡ ਜ਼ੋਨ 'ਚ ਇਲਾਜ ਅਧੀਨ ਹਨ। ਉਨ੍ਹਾਂ ਨੂੰ ਅਗਲੇਰੇ ਇਲਾਜ, ਦੇਖਭਾਲ ਅਤੇ ਨਿਗਰਾਨੀ ਲਈ ਆਈਸੋਲੇਸ਼ਨ ਵਾਰਡ ਵਿੱਚ ਲਿਜਾਇਆ ਜਾ ਰਿਹਾ ਹੈ।

ਕੌਣ ਹੈ ਸੀਤਾਰਾਮ ਯੇਚੁਰੀ?

ਸੀਤਾਰਾਮ ਯੇਚੁਰੀ ਭਾਰਤੀ ਰਾਜਨੀਤੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਹਨ। 2016 ਵਿੱਚ ਰਾਜ ਸਭਾ ਮੈਂਬਰ ਹੁੰਦਿਆਂ ਯੇਚੁਰੀ ਨੂੰ ਸਰਵੋਤਮ ਸੰਸਦ ਦਾ ਪੁਰਸਕਾਰ ਮਿਲਿਆ। ਸੀਤਾਰਾਮ ਯੇਚੁਰੀ ਇੱਕ ਤਾਮਿਲ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਹਨ। ਯੇਚੁਰੀ 1974 ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਵਿੱਚ ਸ਼ਾਮਲ ਹੋਏ ਅਤੇ ਇੱਕ ਸਾਲ ਬਾਅਦ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੈਂਬਰ ਬਣ ਗਏ।

ਜੇ.ਐਨ.ਯੂ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਐਮਰਜੈਂਸੀ ਦੇ ਖਿਲਾਫ ਗੁਪਤ ਵਿਰੋਧ ਪ੍ਰਦਰਸ਼ਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਯੇਚੁਰੀ ਨੂੰ ਜੇਐਨਯੂ ਵਿਦਿਆਰਥੀ ਯੂਨੀਅਨ ਦਾ ਆਗੂ ਵੀ ਚੁਣਿਆ ਗਿਆ ਸੀ। ਸੀਤਾਰਾਮ ਯੇਚੁਰੀ ਅਤੇ ਪ੍ਰਕਾਸ਼ ਕਰਤ ਨੇ ਮਿਲ ਕੇ ਜੇਐਨਯੂ ਨੂੰ ਖੱਬੇ ਪੱਖੀਆਂ ਦਾ ਗੜ੍ਹ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

1978 ਵਿੱਚ ਯੇਚੁਰੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਆਲ ਇੰਡੀਆ ਸੰਯੁਕਤ ਸੰਪਾਦਕ ਬਣੇ ਅਤੇ ਬਾਅਦ ਵਿੱਚ ਉਹ SFI ਦੇ ਆਲ ਇੰਡੀਆ ਪ੍ਰਧਾਨ ਚੁਣੇ ਗਏ। ਉਹ ਪਹਿਲੇ ਪ੍ਰਧਾਨ ਸਨ ,ਜੋ ਕੇਰਲ ਜਾਂ ਪੱਛਮੀ ਬੰਗਾਲ ਤੋਂ ਨਹੀਂ ਸਨ।