ਇੰਡੀਗੋ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਨੂੰ ਦਿੱਤੀ ਸਲਾਹ
ਕਿਹਾ : ਸਮੇਂ ਸਿਰ ਉਡਾਣ ਲੈਣ ਲਈ ਘਰ ਤੋਂ ਥੋੜ੍ਹੀ ਦੇਰ ਪਹਿਲਾਂ ਹੋਵੋ ਰਵਾਨਾ
IndiGo Airlines news : ਮੁੰਬਈ ਵਿਚ ਹੋ ਰਹੀ ਭਾਰੀ ਬਾਰਿਸ਼ ਨੂੰ ਧਿਆਨ ਵਿਚ ਰੱਖਦੇ ਹੋਏ ਇੰਡੀਗੋ ਏਅਰਲਾਈਨਜ਼ ਵੱਲੋਂ ਆਪਣੇ ਯਾਤਰੂਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਏਅਰਲਾਈਨਜ਼ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਹਵਾਈ ਅੱਡਿਆਂ ਵੱਲ ਆਉਣ ਵਾਲੇ ਕਈ ਰੂਟਾਂ ’ਤੇ ਕਾਫ਼ੀ ਜ਼ਿਆਦਾ ਪਾਣੀ ਭਰਿਆ ਹੋਇਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਿਸ ’ਤੇ ਸਾਨੂੰ ਸੱਚਮੁੱਚ ਹੀ ਬਹੁਤ ਜ਼ਿਆਦਾ ਅਫ਼ਸੋਸ ਹੈ।
ਇੰਡੀਗੋ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰ ’ਚ ਕਿਹਾ ਗਿਆ ਹੈ ਕਿ ਜੇਕਰ ਤੁਹਾਡੀ ਯਾਤਰਾ ਦਾ ਸਮਾਂ ਤੈਅ ਹੈ ਤਾਂ ਅਸੀਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਆਪਣੇ ਘਰੋਂ ਰਵਾਨਾ ਹੋਣ ਦੀ ਅਪੀਲ ਕਰਦੇ ਹਾਂ ਤਾਂ ਜੋ ਤੁਸੀਂ ਆਪਣੀ ਉਡਾਣ ਲੈਣ ਲਈ ਸਮੇਂ ਸਿਰ ਏਅਰਪੋਰਟ ’ਤੇ ਪਹੁੰਚ ਸਕੋ। ਸਾਡੀਆਂ ਟੀਮਾਂ ਵੱਲੋਂ ਸਾਰੀ ਸਥਿਤੀ ’ਤੇ ਨੇੜਿਓ ਨਿਗ੍ਹਾ ਰੱਖੀ ਜਾ ਰਹੀ ਹੈ ਅਸੀਂ ਤੁਹਾਡੀ ਸੁਰੱਖਿਆ, ਆਰਾਮ ਅਤੇ ਮਨ ਦੀ ਸ਼ਾਂਤੀ ਨੂੰ ਤਰਜੀਹ ਦਿੰਦੇ ਹਾਂ। ਅਸੀਂ ਤੁਹਾਡੇ ਸਬਰ ਅਤੇ ਸਮੇਂ ਦੀ ਬਹੁਤ ਕਦਰ ਕਰਦੇ ਹਾਂ।