11 ਲੱਖ ਰੇਲਵੇ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਦੀਵਾਲੀ ਤੋਹਫ਼ਾ, ਮਿਲੇਗਾ 78 ਦਿਨਾਂ ਦਾ ਬੋਨਸ
ਪ੍ਰਧਾਨਮੰਤਰੀ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਰੇਲਵੇ ਕਰਮਚਾਰੀਆਂ ਲਈ ਵੱਡਾ ਫੈਸਲਾ ਲਿਆ ਗਿਆ। ਬੈਠਕ ਦੇ ਦੌਰਾਨ
ਨਵੀਂ ਦਿੱਲੀ : ਪ੍ਰਧਾਨਮੰਤਰੀ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਰੇਲਵੇ ਕਰਮਚਾਰੀਆਂ ਲਈ ਵੱਡਾ ਫੈਸਲਾ ਲਿਆ ਗਿਆ। ਬੈਠਕ ਦੇ ਦੌਰਾਨ ਫੈਸਲਾ ਹੋਇਆ ਕਿ 11 ਲੱਖ ਤੋਂ ਜ਼ਿਆਦਾ ਰੇਲਵੇ ਕਰਮਚਾਰੀਆਂ ਨੂੰ 78 ਦਿਨ ਦੀ ਤਨਖਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਰੇਲਵੇ ਕਰਮਚਾਰੀਆਂ ਨੂੰ ਬੋਨਸ ਦੀ ਇਹ ਰਕਮ ਤਨਖਾਹ ਦੀ ਤਰ੍ਹਾਂ ਹੀ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਲਗਾਤਾਰ ਰੇਲਵੇ ਦੇ ਕਰਮਚਾਰੀਆਂ ਨੂੰ 6 ਸਾਲ ਤੱਕ ਬੋਨਸ ਦੇ ਰਹੀ ਹੈ। ਰੇਲਵੇ ਦੇ 11,52, 000 ਕਰਮਚਾਰੀਆਂ ਨੂੰ ਦੀਵਾਲੀ ਦੇ ਮੌਕੇ 'ਤੇ 78 ਦਿਨ ਦੀ ਤਨਖਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਰੇਲਵੇ ਕਰਮਚਾਰੀਆਂ ਦੀ ਮਿਹਨਤ ਅਤੇ ਉਤਪਾਦਕਤਾ ਦਾ ਇਨਾਮ ਹੈ।
ਰੇਲਵੇ ਕਰਮਚਾਰੀਆਂ ਨੂੰ ਬੋਨਸ ਦੇਣ ਲਈ ਸਰਕਾਰ ਨੂੰ ਕੁਲ 2024 ਕਰੋੜ ਰੁਪਇਆ ਖਰਚ ਕਰਨਾ ਹੋਵੇਗਾ। ਇਹ ਲਗਾਤਾਰ ਛੇਵਾਂ ਸਾਲ ਹੈ ਜਦੋਂ ਸਰਕਾਰ ਦੇ ਵੱਲੋਂ ਬੋਨਸ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਬੋਨਸ ਦੇਣ ਨਾਲ ਰੇਲਵੇ ਕਰਮਚਾਰੀਆਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਦੱਸ ਦਈਏ ਕਿ ਇਸ ਸਮੇਂ ਭਾਰਤੀ ਰੇਲਵੇ 'ਚ ਕਰੀਬ 11.52 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਇਸ ਫੈਸਲੇ ਦਾ ਫਾਇਦਾ ਸਾਰਿਆਂ ਨੂੰ ਮਿਲੇਗਾ।
ਪਹਿਲਾਂ ਵੀ ਦਿੱਤਾ ਸੀ 78 ਦਿਨ ਦਾ ਬੋਨਸ
ਰੇਲਵੇ ਨੇ ਬੀਤੇ ਸਾਲ ਆਪਣੇ ਰੇਲਵੇ ਕਰਮਚਾਰੀਆਂ ਨੂੰ 78 ਦਿਨ ਦਾ ਬੋਨਸ ਦਿੱਤਾ ਸੀ। ਇੱਕ ਰੇਲਵੇ ਕਰਮਚਾਰੀ ਨੂੰ 30 ਦਿਨ ਦੇ ਹਿਸਾਬ ਨਾਲ 7000 ਰੁਪਏ ਬੋਨਸ ਬਣੇਗਾ। ਅਜਿਹੇ ਵਿੱਚ 78 ਦਿਨ ਉਸ ਕਰਮਚਾਰੀ ਨੂੰ ਲੱਗਭੱਗ 18000 ਰੁਪਏ ਬੋਨਸ ਮਿਲੇਗਾ। ਰੇਲਵੇ ਯੂਨੀਅਨ ਦੇ ਅਨੁਸਾਰ ਰੇਲਵੇ ਵਿੱਚ ਇਸ ਸਮੇਂ ਕਰਮਚਾਰੀਆਂ ਦੀ ਭਾਰੀ ਕਮੀ ਹੈ। ਅਜਿਹੇ ਵਿੱਚ ਘੱਟ ਕਰਮਚਾਰੀਆਂ ਨੇ ਬਹੁਤ ਕੰਮ ਕੀਤਾ ਹੈ ਤਾਂ ਬੋਨਸ ਵੀ ਜਿਆਦਾ ਮਿਲਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।