ਆਲ ਕਾਇਦਾ ਦੇ 9 ਅਤਿਵਾਦੀ ਗ੍ਰਿਫ਼ਤਾਰ, ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸੀ ਯੋਜਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਆਦਾਤਰ ਅਤਿਵਾਦੀ ਤਕਰੀਬਨ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ

NIA Confirms 9 Al-Qaeda Terrorists Arrested In Kerala, Bengal Raids

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ ਨੇ ਅਲ-ਕਾਇਦਾ ਦੇ ਵੱਡੇ ਨੈਟਵਰਕ ਦਾ ਪਤਾ ਲਗਾਉਂਦੇ ਹੋਏ 9 ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਨੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲ ਅਤੇ ਪੱਛਮੀ ਬੰਗਾਲ ਵਿਚ ਅਲ ਕਾਇਦਾ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਛਾਪੇ ਮਾਰੇ। ਕੇਰਲ ਵੱਲੋਂ ਪੱਛਮੀ ਬੰਗਾਲ ਦੇ ਏਰਨਾਕੁਲਮ ਅਤੇ ਮੁਰਸ਼ੀਦਾਬਾਦ ਵਿਚ ਛਾਪੇ ਮਾਰੇ ਗਏ ਹਨ।

ਰਾਸ਼ਟਰੀ ਜਾਂਚ ਏਜੰਸੀ ਨੇ ਸ਼ਨੀਵਾਰ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਕੇਰਲਾ ਦੇ ਏਰਨਾਕੁਲਮ ਤੋਂ 3 ਅਤੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਤੋਂ 6 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਦੇਸ਼ ਵਿਚ ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਤਿਆਰ ਕਰ ਰਹੇ ਸਨ। ਐਨਆਈਏ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਅਤਿਵਾਦੀ ਤਕਰੀਬਨ 20 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।

ਐਨਆਈਏ ਨੂੰ ਖ਼ਬਰ ਮਿਲੀ ਸੀ ਕਿ ਅਲ ਕਾਇਦਾ ਭਾਰਤ ਵਿਚ ਇਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਭਾਰਤ ਵਿਚ ਕਈ ਅਤਿਵਾਦੀਆਂ ਨੇ ਦੇਸ਼ ਵਿਚ ਨਾਮਵਰ ਸੰਸਥਾਵਾਂ ਦੀ ਰੇਡ ਕੀਤੀ ਹੈ ਅਤੇ ਜਲਦੀ ਹੀ ਇਕ ਵੱਡੀ ਘਟਨਾ ਵਾਪਰਨੀ ਹੈ। ਇਸ ਇਨਪੁੱਟ ਤੋਂ ਬਾਅਦ ਜਾਂਚ ਏਜੰਸੀ ਹੋਰ ਚੌਕਸ ਹੋ ਗਈ।

ਜਾਂਚ ਵਿਚ ਪਤਾ ਲੱਗਿਆ ਕਿ ਕੁਝ ਅਤਿਵਾਦੀ ਕੇਰਲਾ ਅਤੇ ਪੱਛਮੀ ਬੰਗਾਲ ਵਿਚ ਲੁੱਕੇ ਹੋਏ ਹਨ ਅਤੇ ਉੱਥੋਂ ਉਹ ਇਸ ਸਾਜਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਅੱਜ ਸਵੇਰੇ ਐਨਆਈਏ ਨੇ ਏਰਨਾਕੁਲਮ (ਕੇਰਲਾ) ਅਤੇ ਮੁਰਸ਼ੀਦਾਬਾਦ (ਪੱਛਮੀ ਬੰਗਾਲ) ਵਿਚ ਇਕੋ ਸਮੇਂ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਅਲ-ਕਾਇਦਾ ਦੇ ਪਾਕਿਸਤਾਨ ਸਪਾਂਸਰਡ ਮਡਿਊਲ ਨਾਲ ਜੁੜੇ 9 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ।