ਦਰਦਨਾਕ ਹਾਦਸਾ: ਕਾਰ ਸਿੱਖਣ ਨਿਕਲੇ 4 ਮੁੰਡਿਆਂ ਦੀ ਟਰੱਕ ਨਾਲ ਹੋਈ ਟੱਕਰ, ਚਾਰਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਵਿਚ ਤਿੰਨ ਮੁੰਡੇ ਭਰਾ ਹਨ ਅਤੇ ਚੌਥਾ ਕਲੋਨੀ ਵਿਚ ਰਹਿਣ ਵਾਲਾ ਇੱਕ ਦੋਸਤ ਹੈ।

Truck and car collision at Hanumangarh-Jaipur Highway

 

ਹਨੂੰਮਾਨਗੜ੍ਹ: ਐਤਵਾਰ ਸਵੇਰੇ ਰਾਵਤਸਰ ਕਸਬੇ ਦੇ ਨਜ਼ਦੀਕ ਹਨੂੰਮਾਨਗੜ੍ਹ-ਜੈਪੁਰ ਰਾਜਮਾਰਗ 'ਤੇ ਟ੍ਰੇਲਰ ਅਤੇ ਕਾਰ ਦੀ ਟੱਕਰ (Truck and car collision) ਹੋ ਗਈ। ਹਾਦਸੇ ਵਿਚ ਕਾਰ ਵਿਚ ਸਵਾਰ ਚਾਰ ਮੁੰਡਿਆਂ ਦੀ ਮੌਤ (4 boys died) ਹੋ ਗਈ। ਮ੍ਰਿਤਕਾਂ ਵਿਚ ਤਿੰਨ ਮੁੰਡੇ ਭਰਾ ਹਨ ਅਤੇ ਚੌਥਾ ਕਲੋਨੀ ਵਿਚ ਰਹਿਣ ਵਾਲਾ ਇੱਕ ਦੋਸਤ ਹੈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਟ੍ਰੇਲਰ ਅਤੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ: ਬਾਦਲਾਂ ਤੇ ਕੈਪਟਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲੈ ਬੈਠੀ : ਸੁਖਮਿੰਦਰਪਾਲ ਭੂਖੜੀਕਲਾਂ

ਹਾਦਸੇ ਵਿਚ ਨੀਰਜ ਪੁੱਤਰ ਪਵਨ, ਹੇਮੰਤ ਪੁੱਤਰ ਰਾਕੇਸ਼, ਰੁਦਰਾਕਸ਼ ਪੁੱਤਰ ਸੁਭਾਸ਼ ਗੋਦਾਰਾ ਅਤੇ ਬਾਜਵਾ ਹੁੱਡਾ ਝੁਨਝੁਨੂ ਵਾਸੀ ਰਜਤ ਦੀ ਮੌਤ ਹੋ ਗਈ। ਨੀਰਜ ਅਤੇ ਹੇਮੰਤ ਦੇ ਮਾਮੇ ਦਾ ਪੁੱਤਰ ਰਜਤ ਝੁਨਝੁਨੂ ਤੋਂ ਰਾਵਤਸਰ ਆਇਆ ਸੀ। ਜਾਣਕਾਰੀ ਅਨੁਸਾਰ ਰਜਤ ਸਵੇਰੇ ਕਰੀਬ 5.30 ਵਜੇ ਨੀਰਜ ਅਤੇ ਹੇਮੰਤ ਨੂੰ ਡਰਾਈਵਿੰਗ ਸਿਖਾਉਣ (Learning Driving) ਲਈ ਕਾਰ ਦੇ ਨਾਲ ਘਰ ਤੋਂ ਨਿਕਲਿਆ ਸੀ। ਤਿੰਨੇ ਭਰਾ ਗੁਆਂਢ ਵਿਚ ਰਹਿਣ ਵਾਲੇ ਦੋਸਤ ਰੁਦਰਾਕਸ਼ ਨੂੰ ਵੀ ਲੈ ਗਏ ਸਨ।

ਇਹ ਵੀ ਪੜ੍ਹੋ: ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼

ਚਾਰੇ ਲੜਕੇ ਹਾਈਵੇਅ 'ਤੇ ਆਈ -10 ਕਾਰ (i-10 Car) ਲੈ ਕੇ ਰਵਾਨਾ ਹੋ ਗਏ ਸਨ। ਦੋਹਾਂ ਭਰਾਵਾਂ ਨੀਰਜ ਅਤੇ ਹੇਮੰਤ ਨੂੰ ਲਿੰਕ ਰੋਡ ਦੇ ਕੋਲ ਗੱਡੀ ਚਲਾਉਣੀ ਸਿਖਾਈ, ਜਿਸ ਤੋਂ ਕਰੀਬ 1 ਘੰਟੇ ਬਾਅਦ ਰਜਤ ਤਿੰਨਾਂ ਨੂੰ ਕਾਰ ਵਿਚ ਬਿਠਾ ਕੇ ਵਾਪਸ ਘਰ ਆ ਰਿਹਾ ਸੀ। ਇਸ ਦੌਰਾਨ ਹਨੂਮਾਨਗੜ੍ਹ-ਜੈਪੁਰ ਰਾਜਮਾਰਗ (Hanumangarh-Jaipur Highway) 'ਤੇ ਸਾਹਮਣੇ ਤੋਂ ਆ ਰਿਹਾ ਇਕ ਟ੍ਰੇਲਰ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ 'ਤੇ ਹੀ ਟਰਾਲਾ ਛੱਡ ਕੇ ਭੱਜ ਗਿਆ।

ਟੱਕਰ ਹੋਣ ਕਾਰਨ ਤੇਜ਼ ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰ ਵਿਚ ਫਸੇ ਮੁੰਡਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ 'ਚ ਫਸੇ ਚਾਰ ਮੁੰਡਿਆਂ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।