ਦਿੱਲੀ ਪੁਲਿਸ ਨੇ ਫਰਜ਼ੀ ਵੀਜ਼ਾ ਪਾਸਪੋਰਟ ਬਣਾਉਣ ਦੇ ਵੱਡੇ ਰੈਕੇਟ ਦਾ ਕੀਤਾ ਪਰਦਾਫਾਸ਼, ਚਾਰ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਖ-ਵੱਖ ਦੇਸ਼ਾਂ ਦੇ ਜਾਅਲੀ ਵੀਜ਼ਾ ਸਟੈਂਪ ਵੀ ਬਰਾਮਦ

photo

 

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਪੁਲਿਸ ਨੇ ਫਰਜ਼ੀ ਵੀਜ਼ਾ ਪਾਸਪੋਰਟਾਂ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਸਬੰਧ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਏਜੰਟਾਂ ਵਿੱਚ ਅਮਿਤ ਗੌੜ, ਚੰਦਨ ਚੌਧਰੀ, ਰਾਜਿੰਦਰ ਕੁਮਾਰ ਅਤੇ ਨਿਤਿਨ ਸ਼ਾਮਲ ਹਨ।

ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 7 ਨੇਪਾਲੀ, 12 ਭਾਰਤੀ ਪਾਸਪੋਰਟਾਂ ਸਮੇਤ ਫਰਜ਼ੀ ਨੇਪਾਲੀ ਪਾਸਪੋਰਟ ਅਤੇ ਵੱਖ-ਵੱਖ ਦੇਸ਼ਾਂ ਦੇ 35 ਪੀਆਰ ਕਾਰਡ ਵੀ ਬਰਾਮਦ ਕੀਤੇ ਹਨ। ਇਨ੍ਹਾਂ ਤੋਂ ਇਲਾਵਾ 26 ਵੱਖ-ਵੱਖ ਦੇਸ਼ਾਂ ਦੇ ਵੀਜ਼ੇ, 2000 ਖਾਲੀ ਭਾਰਤੀ ਪਾਸਪੋਰਟ, ਵੱਖ-ਵੱਖ ਦੇਸ਼ਾਂ ਦੇ ਖਾਲੀ ਵੀਜ਼ਾ ਪੱਤਰ, 165 ਬੈਂਕਾਂ ਦੇ ਸੀਡੀਸੀ ਅਤੇ ਵੱਖ-ਵੱਖ ਦੇਸ਼ਾਂ ਦੇ ਜਾਅਲੀ ਵੀਜ਼ਾ ਸਟੈਂਪ ਵੀ ਬਰਾਮਦ ਕੀਤੇ ਗਏ ਹਨ।

ਮੁਲਜ਼ਮਾਂ ਕੋਲੋਂ 127 ਤਰ੍ਹਾਂ ਦੇ ਵੀਜ਼ੇ ਬਣਾਉਣ ਦਾ ਡਵਾਈਸ ਵੀ ਬਰਾਮਦ ਹੋਇਆ ਹੈ। ਵੀਜ਼ਾ ਹੋਲੋਗ੍ਰਾਮ ਅਤੇ ਵੱਖ-ਵੱਖ ਦੇਸ਼ਾਂ ਦੀਆਂ ਹਾਈ ਕਲਾਸ ਪ੍ਰਿੰਟਿੰਗ ਮਸ਼ੀਨਾਂ ਅਤੇ ਸਟੈਂਪ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਇਸ ਗਿਰੋਹ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ। ਇਹ ਗਿਰੋਹ ਲੋਕਾਂ ਨੂੰ ਜਾਅਲੀ ਵੀਜ਼ੇ ਦੇ ਕੇ ਵਿਦੇਸ਼ ਭੇਜਣ ਦਾ ਝਾਂਸਾ ਦਿੰਦਾ ਸੀ।