Martyrdom: ਨੂਰਪੁਰਬੇਦੀ ਦੇ ਪਿੰਡ ਝੱਜ ਦੇ 29 ਸਾਲਾ ਲਾਂਸ ਨਾਇਕ ਨੇ ਸ਼ਹਾਦਤ ਦਾ ਪੀਤਾ ਜਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

Martyrdom: ਬੀਤੇ ਦਿਨੀਂ 200 ਫੁੱਟ ਡੂੰਘੀ ਖਾਈ ’ਚ ਡਿੱਗਣ ਵਾਲੀ ਫ਼ੌਜ ਦੀ ਗੱਡੀ ’ਚ ਸਵਾਰ ਸੀ ਬਲਜੀਤ ਸਿੰਘ

29-year-old Lance Naik of Jhaj village of Nurpurbedi drank the jam of martyrdom.

 

Martyrdom: ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ ਭਾਰਤੀ ਫ਼ੌਜ ’ਚ ਲਾਂਸ ਨਾਇਕ ਦੇ ਅਹੁਦੇ ’ਤੇ ਤੈਨਾਤ ਇਕ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫ਼ੌਜ ਦੀ ਅਰਮਦਾ ਗੱਡੀ ਡੂੰਘੀ ਖੱਡ ’ਚ ਡਿੱਗ ਗਈ। ਇਸ ਗੱਡੀ ’ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖ਼ਮ ਹੋ ਗਏ ਜਦਕਿ ਸੈਨਿਕ ਬਲਜੀਤ ਸਿੰਘ ਇਸ ਹਾਦਸੇ ’ਚ ਸ਼ਹੀਦ ਹੋ ਗਏ। ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ 2014 ’ਚ ਫ਼ੌਜ ਦੀ 2 ਪੈਰਾ (ਐਸ.ਐਫ਼.) ’ਚ ਭਰਤੀ ਹੋਇਆ ਸੀ ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਡਿਊਟੀ ’ਤੇ ਤੈਨਾਤ ਸੀ। 

ਪ੍ਰਵਾਰਕ ਮੈਂਬਰਾਂ ਨੇ ਫ਼ੌਜ ਵਲੋਂ ਮਿਲੀ ਸੂਚਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ.ਐਮ.ਕੇ.ਜੀ. ਗੰਨ ’ਤੇ ਤੈਨਾਤ ਸੀ ਜਦੋਂ ਫ਼ੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਚੱਲਣ ’ਤੇ 2 ਗੱਡੀਆਂ ’ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫ਼ੌਜ ਦੀ ਇਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਜਾਕੋਟੇ ਖੇਤਰ ਲਾਗੇ 200 ਫੁੱਟ ਡੂੰਘੀ ਖਾਈ ’ਚ ਡਿੱਗ ਗਈ। ਜਿਸ ਵਿਚ ਬਲਜੀਤ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਫ਼ੌਜੀ ਜਵਾਨ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।   

ਅੱਜ ਸ਼ਹੀਦ ਬਲਜੀਤ ਸਿੰਘ ਦੀ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ। ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।