ਕੀ ਇਹ ਕੰਮ ਕਰਨ ਨਾਲ ਬੱਚੇ ਨਕਲ ਕਰਨੋ ਹਟ ਜਾਣਗੇ? 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸਾਰੀ ਘਟਨਾ ਬੁੱਧਵਾਰ ਦੀ ਹੈ। ਇਹ ਖੁਲਾਸਾ ਉਦੋ ਹੋਇਆ ਜਦੋਂ ਸ਼ੁੱਕਰਵਾਰ ਨੂੰ ਕੋ-ਐਜੁਕੇਟਿਡ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਦੀ ਪ੍ਰੀਖਿਆ ਹਾਲ....

Karnataka Students Made To Wear Cartons To Stop Them From Cheating In Exam

ਨਵੀਂ ਦਿੱਲੀ: ਕਰਨਾਟਕ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪ੍ਰੀ-ਯੂਨਿਵਰਸਿਟੀ ਵਿਚ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਲਈ 50 ਵਿਦਿਆਰਥੀਆਂ ਦੇ ਸਿਰ ਤੇ ਗੱਤੇ ਦਾ ਡੱਬਾ ਪਾ ਦਿੱਤਾ ਗਿਆ ਇਹ ਪੂਰੀ ਘਟਨਾ ਹਾਵੇਰੀ ਜ਼ਿਲ੍ਹੇ ਦੀ ਹੈ। ਹਾਵੇਰੀ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਆਫ਼ ਪਬਲਿਕ ਇੰਸਟਰਕਸ਼ਨ ਨੇ ਫੋਨ 'ਤੇ ਦੱਸਿਆ ਕਿ ਅਸੀਂ ਭਗਤ ਪ੍ਰੀ-ਯੂਨੀਵਰਸਿਟੀ ਕਾਲਜ ਨੂੰ ਇਕ ਨੋਟਿਸ ਜਾਰੀ ਕਰ ਕੇ ਅਪਣੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦੌਰਾਨ ਨਕਲ ਕਰਨ ਤੋਂ ਰੋਕਣ ਲਈ ਗੱਤੇ ਦੇ ਡੱਬੇ ਪਾਉਣ ਤੇ ਸਪੱਸ਼ਟੀਕਰਨ ਮੰਗਿਆ ਹੈ। ਦੱਸ ਦਈਏ ਕਿ ਹਾਵੇਰੀ ਬੰਗਲੁਰੂ ਤੋਂ 335 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਇਹ ਸਾਰੀ ਘਟਨਾ ਬੁੱਧਵਾਰ ਦੀ ਹੈ। ਇਹ ਖੁਲਾਸਾ ਉਦੋ ਹੋਇਆ ਜਦੋਂ ਸ਼ੁੱਕਰਵਾਰ ਨੂੰ ਕੋ-ਐਜੁਕੇਟਿਡ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਦੀ ਪ੍ਰੀਖਿਆ ਹਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਵਿਦਿਆਰਥੀ ਗੱਤੇ ਦਾ ਡੱਬਾ ਸਿਰ ਤੇ ਪਾ ਕੇ ਪ੍ਰੀਖਿਆ ਦਿੰਦੇ ਨਜ਼ਰ ਆਏ। ਵਿਦਿਆਰਥੀ ਆਪਣੀ ਕਲਾਸ ਵਿਚ ਅਰਥ ਸ਼ਾਸਤਰ ਅਤੇ ਰਸਾਇਣ ਵਿਗਿਆਨ ਦੀ ਪ੍ਰੀਖਿਆ ਦਿੰਦੇ ਸਨ। ਅਧਿਕਾਰੀ ਨੇ ਕਿਹਾ ਕਿ ਵਜ੍ਹਾ ਜੋ ਵੀ ਹੋਵੇ ਪਰ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਗੱਤੇ ਦੇ ਡੱਬੇ ਪਾ ਕੇ ਬੈਠਣ ਨੂੰ ਨਹੀਂ ਕਿਹਾ ਗਿਆ ਸੀ।

ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਜਿਹੀ ਕੋਈ ਵੀ ਲਾਹ ਨਹੀਂ ਦਿੱਤੀ ਗਈ ਹੈ। ਵਿਦਿਆਰਥੀਆਂ ਦੇ ਸਾਹ ਲੈਣ ਲਈ ਅਤੇ ਉਹਨਾਂ ਨੂੰ ਦਿਖਾਈ ਦੇ ਸਕੇ ਇਸ ਲਈ ਡੱਬੇ ਨੂੰ ਅੱਗੇ ਤੋਂ ਕੱਟਿਆ ਗਿਆ ਹੈ ਪਰ ਵਿਦਿਆਰਥੀ ਅਪਣੇ ਨਾਲ ਦੇ ਬੈਂਚ ਤੇ ਬੈਠੇ ਵਿਦਿਆਰਥੀਆਂ ਦੇ ਪੇਪਰ ਤੇ ਦੇਖ ਸਕਦੇ ਸਨ। ਇਸ ਘਟਨਾ ਨੂੰ ਲੈ ਕੇ ਸੂਬੇ ਦੇ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨੂੰ ਕਦੇ ਵੀ ਨਹੀਂ ਮੰਨਿਆ ਜਾ ਸਕਦਾ। ਕੁਮਾਰ ਨੇ ਇਸ ਘਟਨਾ ਨੂੰ ਲੈ ਕੇ ਟਵੀਟ ਵੀ ਕੀਤਾ ਹੈ ਉਹਨਾਂ ਲਿਖਿਆ ਹੈ ਕਿ ਕਿਸੇ ਕੋਲ ਕੋਈ ਅਧਿਕਾਰ ਹਨਹੀਂ ਹੈ ਕਿ ਉਹ ਵਿਦਿਆਰਥੀਆਂ ਨਾਲ ਅਜਿਹਾ ਵਿਵਹਾਰ ਕਰਨ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇਗਾ।