ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦੇ ਟਰਾਇਲ ਦੀ ਭਾਰਤ ਵਿਚ ਤਿਆਰੀ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

WHO ਦੇ ਮੁਤਾਬਿਕ ਭਾਰਤ ਦੇ ਘੱਟ ਉਮਰ ਦੇ ਲੋਕਾਂ ਨੂੰ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ |

corona vaccine

 ਨਵੀਂ ਦਿੱਲੀ - ਭਾਰਤ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ |ਜਲਦੀ ਹੀ ਇੰਟ੍ਰਾਨੈਸਲ ਵੈਕਸੀਨ ਦਾ ਟਰਾਇਲ ਸ਼ੁਰੂ ਕੀਤਾ ਜਾਵੇਗਾ | ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਗੂਲੇਟਰੀ ਮਨਜੂਰੀ ਮਿਲਣ ਤੋਂ ਬਾਅਦ ਸੀਰਮ ਇੰਸਟੀਟਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦਾ ਟਰਾਇਲ ਜਲਦੀ ਭਾਰਤ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ | ਮੌਜੂਦਾ ਸਮੇਂ ਵਿਚ ਭਾਰਤ ਵਿਚ ਨੋਜ਼ਲ ਵੈਕਸੀਨ ਦਾ ਕੋਈ ਵੀ ਟਰਾਇਲ ਨਹੀਂ ਚੱਲ ਰਿਹਾ ਹੈ|

ਦੋ ਕੰਪਨੀਆਂ ਨਾਲ ਕੀਤਾ ਕਰਾਰ  : ਨੋਜ਼ਲ ਕੋਰੋਨਾ ਵੈਕਸੀਨ ਲਈ ਭਾਰਤ ਬਾਇਓਟੈਕ ਨੇ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਸੇਂਟ ਲੇਵਿਸ ਯੂਨੀਵਰਸਿਟੀ  ਨਾਲ ਕਰਾਰ ਕੀਤਾ ਹੈ |ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦਸਿਆ ਕਿ ਇਸ ਦੇ ਤਹਿਤ ਭਾਰਤ ਬਾਇਓਟੈਕ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਨਾਲ ਮਿਲਕੇ ਕੋਰੋਨਾ ਵਾਇਰਸ ਦੇ ਇੰਟਰ ਨੋਜ਼ਲ ਵੈਕਸੀਨ ਦਾ ਟ੍ਰਾਇਲ ਉਤਪਾਦਨ ਅਤੇ ਵਪਾਰ ਕਰਨਗੇ |

ਹੁਣ ਤਕ ਸਾਰੀਆਂ ਵੈਕਸੀਨ ਇੰਜੈਕਸ਼ਨ ਵਾਲੀਆਂ
ਡਾਕਟਰ ਹਰਸ਼ਵਰਧਨ ਨੇ ਕਿਹਾ ਸੀ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਨੋਜ਼ਲ ਕੋਰੋਨਾ  ਵੈੱਕਸੀਨ ਦਾ ਲੇਟ ਸਟੇਜ ਟ੍ਰਾਇਲ ਭਾਰਤ ਵਿਚ ਸ਼ੁਰੂ ਕਰੇਗੀ , ਜਿਸ ਵਿਚ 30,000 ਤੋਂ 40,000 ਵਾਲੰਟੀਅਰਸ ਸ਼ਾਮਲ ਹੋਣਗੇ |

ਰੂਸ ਦੀ ਵੈਕਸੀਨ ਨੂੰ ਭਾਰਤ ਵਿਚ ਮਨਜ਼ੂਰੀ : Sputnik V ਦੇ ਲੇਟ ਸਟੇਜ ਕਲੀਨੀਕਲ ਟ੍ਰਾਇਲ ਨੂੰ ਮਨਜੂਰੀ ਮਿਲ ਚੁੱਕੀ ਹੈ ,ਪਹਿਲਾਂ (DGCI) ਇਹ ਕਹਿ ਕੇ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਕਿ ਰੂਸ ਵਿਚ ਵੈਕਸੀਨ ਦਾ ਦੂਜੇ ਅਤੇ ਤੀਜੇ ਪੜਾਅ ਵਿਚ ਬਹੁਤ ਘੱਟ ਲੋਕਾਂ ਤੇ ਟ੍ਰਾਇਲ ਹੋਇਆ ਹੈ |

ਜਲਦੀ ਆ ਸਕਦੀ ਹੈ ਵੈਕਸੀਨ :  ਸਰਕਾਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਲੋਕਾਂ ਨੂੰ ਬਹੁਤ ਜਲਦੀ ਕੋਰੋਨਾ ਵਾਇਰਸ ਤੋਂ ਨਿਜਾਤ ਦਿਵਾਉਣ ਲਈ ਵੈਕਸੀਨ ਮਿਲ ਸਕਦੀ ਹੈ | WHO ਦੇ ਮੁਤਾਬਿਕ ਭਾਰਤ ਦੇ ਘੱਟ ਉਮਰ ਦੇ ਲੋਕਾਂ ਨੂੰ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ| ਓਥੇ ਏ ਵੱਧ ਬਿਮਾਰ ਅਤੇ ਹੈਲਥ ਵਰਕਰ ਨੂੰ ਪਹਿਲਾਂ ਦਿੱਤੀ ਜਾਵੇਗੀ | 

ਚੀਨ ਵਿਚ ਵੈਕਸੀਨ ਦਾ ਐਮਰਜੈਂਸੀ ਇਸਤਮਾਲ ਸ਼ੁਰੂ :WHO ਦੇ ਗਠਜੋੜ COVAX ਵਿਚ ਸ਼ਾਮਿਲ ਹੋਣ ਤੋਂ ਬਾਅਦ ਚੀਨ ਨੇ ਵੈਕਸੀਨ ਦੇ ਇਸਤੇਮਾਲ ਲਈ ਅਹਿਮ 3 ਸ਼ਹਿਰਾਂ ਵਿਚ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ | ਇਹ ਤਿੰਨੋ ਸ਼ਹਿਰ ਚੀਨ ਦੇ ਪੂਰਬੀ ਪ੍ਰਾਂਤ ਵਿਚ ਹਨ |