ਨਿਹੰਗ ਅਮਨ ਸਿੰਘ ਦੀ ਤੋਮਰ ਨਾਲ ਤਸਵੀਰ ਵਾਇਰਲ ਹੋਣ 'ਤੇ ਹਰਜੀਤ ਗਰੇਵਾਲ ਦਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਹੰਗ ਸਿੰਘ ਮੁਖੀ ਦੀ ਉਨ੍ਹਾਂ ਨਾਲ ਮੁਲਾਕਾਤ ਨੂੰ ਗਲਤ ਨਜ਼ਰੀਏ ਨਾਲ ਵੇਖਣਾ ਠੀਕ ਨਹੀਂ ਹੈ

Harjit Grewal

 

ਨਵੀਂ ਦਿੱਲੀ - ਸਿੰਘੂ ਬਾਰਡਰ ‘ਤੇ ਹੋਏ ਕਤਲ ਮਾਮਲੇ ਦੌਰਾਨ ਨਿਹੰਗ ਅਮਨ ਸਿੰਘ ਦੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਨਾਲ ਤਸਵੀਰ ਵਾਇਰਲ ਹੋਣ ‘ਤੇ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਚਿੰਤਤ ਕਈ ਲੋਕ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲਦੇ ਰਹੇ ਹਨ, ਜਿਨ੍ਹਾਂ ਵਿੱਚ ਕਿਸਾਨ ਆਗੂ ਬਲਬੀਰ ਰਾਜੇਵਾਲ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਲਬੀਰ ਸਿੰਘ ਦਾਦੂਵਾਲ ਤੇ ਬਹੁਤ ਸਾਰੇ ਨਾਂ ਸ਼ਾਮਲ ਹਨ, ਅਜਿਹੇ ਵਿੱਚ ਨਿਹੰਗ ਸਿੰਘ ਮੁਖੀ ਦੀ ਉਨ੍ਹਾਂ ਨਾਲ ਮੁਲਾਕਾਤ ਨੂੰ ਗਲਤ ਨਜ਼ਰੀਏ ਨਾਲ ਵੇਖਣਾ ਠੀਕ ਨਹੀਂ ਹੈ