ਕੇਦਾਰਨਾਥ ਹੈਲੀਕਾਪਟਰ ਹਾਦਸਾ: ਹਾਦਸੇ ਤੋਂ ਪਹਿਲਾਂ ਪਾਇਲਟ ਨੇ ਆਖਰੀ ਵਾਰ ਆਪਣੀ ਪਤਨੀ ਨਾਲ ਕੀਤੀਆਂ ਇਹ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਦਸੇ ਵਿਚ ਪਾਇਲਟ ਸਮੇਤ 7 ਲੋਕਾਂ ਦੀ ਹੋ ਗਈ ਸੀ ਮੌਤ

Kedarnath Helicopter Crash

 

ਦੇਹਰਾਦੂਨ: ਕੇਦਾਰਨਾਥ ਤੋਂ ਦਰਸ਼ਨ ਕਰਕੇ ਛੇ ਯਾਤਰੀਆਂ ਨੂੰ ਲੈ ਕੇ ਗੁਪਤਾਕਾਸ਼ੀ (ਮਸਤਾ) ਆ ਰਿਹਾ ਆਰੀਅਨ ਹੈਲੀ ਕੰਪਨੀ ਦਾ ਹੈਲੀਕਾਪਟਰ ਮੰਗਲਵਾਰ ਨੂੰ ਸੰਘਣੀ ਧੁੰਦ ਕਰਕੇ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਹੈਲੀਪੈਡ ਤੋਂ ਉਡਾਣ ਭਰਨ ਦੇ ਦੋ ਮਿੰਟ ਬਾਅਦ ਵਾਪਰਿਆ।
ਇਸ ਹਾਦਸੇ 'ਚ ਪਾਇਲਟ ਸਮੇਤ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਰਾਜਾਂ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। NDRF, SDRF, DDRF ਅਤੇ ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਹਾਰਾਸ਼ਟਰ ਦੇ ਰਹਿਣ ਵਾਲੇ ਪਾਇਲਟ ਅਨਿਲ ਕੁਮਾਰ (57) ਨੇ ਮੰਗਲਵਾਰ ਨੂੰ ਹਾਦਸੇ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਆਪਣੀ ਪਤਨੀ ਨਾਲ ਆਖਰੀ ਗੱਲਬਾਤ ਕੀਤੀ ਸੀ ਅਤੇ ਇਸ ਗੱਲਬਾਤ ਵਿਚ ਉਸ ਨੇ ਆਪਣੀ ਬੇਟੀ ਲਈ ਚਿੰਤਾ ਜ਼ਾਹਰ ਕੀਤੀ ਸੀ। ਪਾਇਲਟ ਅਨਿਲ ਸਿੰਘ ਨੇ ਮੰਗਲਵਾਰ ਨੂੰ ਉਤਰਾਖੰਡ 'ਚ ਹੋਏ ਹਾਦਸੇ ਤੋਂ ਇਕ ਦਿਨ ਪਹਿਲਾਂ ਆਪਣੀ ਪਤਨੀ ਨੂੰ ਕਿਹਾ ਮੇਰੀ ਧੀ ਦਾ ਖਿਆਲ ਰੱਖਣਾ, ਉਹ ਬੀਮਾਰ ਹੈ। ਪਾਇਲਟ ਦੇ ਇਹ ਆਖਰੀ ਸ਼ਬਦ ਸਨ।

ਖ਼ਰਾਬ ਦਿੱਖ ਕਾਰਨ ਹਾਦਸੇ ਵਿੱਚ ਛੇ ਸ਼ਰਧਾਲੂਆਂ ਸਮੇਤ ਪਾਇਲਟ ਦੀ ਵੀ ਮੌਤ ਹੋ ਗਈ। ਇਹ ਹੈਲੀਕਾਪਟਰ ਸ਼ਰਧਾਲੂਆਂ ਨੂੰ ਲੈ ਕੇ ਕੇਦਾਰਨਾਥ ਮੰਦਰ ਤੋਂ ਗੁਪਤਕਾਸ਼ੀ ਜਾ ਰਿਹਾ ਸੀ। ਅਨਿਲ ਸਿੰਘ (57) ਮੁੰਬਈ ਦੇ ਅੰਧੇਰੀ ਉਪਨਗਰ ਵਿੱਚ ਇੱਕ ਹਾਊਸਿੰਗ ਸੁਸਾਇਟੀ ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਸ਼ਿਰੀਨ ਆਨੰਦਿਤਾ ਅਤੇ ਬੇਟੀ ਫਿਰੋਜ਼ਾ ਸਿੰਘ ਛੱਡ ਗਏ ਹਨ। ਆਨੰਦਿਤਾ ਆਪਣੀ ਬੇਟੀ ਨਾਲ ਆਪਣੇ ਪਤੀ ਦਾ ਸਸਕਾਰ ਕਰਵਾਉਣ ਲਈ ਦਿੱਲੀ ਜਾਵੇਗੀ।