ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਹਰਿਆਣਾ ਦੇ ਨੌਜਵਾਨਾਂ ਨੇ ਹਿਮਾਚਲ 'ਚ ਲਈ ਨੌਕਰੀ, FIR ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕ ਵਿਭਾਗ ਦੇ ਇੰਸਪੈਕਟਰ ਥੀਓਗ ਵੱਲੋਂ ਆਪਣੇ ਪੱਧਰ 'ਤੇ ਕੀਤੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ 10ਵੀਂ ਜਮਾਤ ਦੇ ਦਸਤਾਵੇਜ਼ ਜਾਅਲੀ ਹਨ

On the basis of fake documents, the youth of Haryana got a job in Himachal, FIR filed

ਸ਼ਿਮਲਾ: ਹਰਿਆਣਾ ਦੇ ਚਾਰ ਨੌਜਵਾਨਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਹਿਮਾਚਲ 'ਚ ਨੌਕਰੀ ਹਾਸਲ ਕੀਤੀ, ਇਸ ਮਾਮਲੇ 'ਚ ਸ਼ਿਮਲਾ ਦੇ ਥੀਓਗ ਥਾਣੇ 'ਚ ਚਾਰਾਂ ਦੋਸ਼ੀਆਂ ਖਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਚਾਰੋਂ ਮੁਲਜ਼ਮ ਸਾਲ 2021 ਵਿਚ ਭਰਤੀ ਹੋਏ ਸਨ। ਡਾਕ ਵਿਭਾਗ ਦੇ ਇੰਸਪੈਕਟਰ ਥੀਓਗ ਵੱਲੋਂ ਆਪਣੇ ਪੱਧਰ 'ਤੇ ਕੀਤੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ 10ਵੀਂ ਜਮਾਤ ਦੇ ਦਸਤਾਵੇਜ਼ ਜਾਅਲੀ ਹਨ। ਇਨ੍ਹਾਂ ਨੂੰ ਸਬੰਧਤ ਸਿੱਖਿਆ ਬੋਰਡ ਅਤੇ ਯੂਨੀਵਰਸਿਟੀ ਨੂੰ ਭੇਜ ਕੇ ਤਸਦੀਕ ਕੀਤਾ ਗਿਆ ਹੈ, ਜੋ ਕਿ ਫਰਜ਼ੀ ਪਾਏ ਗਏ ਹਨ। 

ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਤਸਦੀਕ ਕਰਨ ਵਿਚ ਇੰਨਾ ਸਮਾਂ ਕਿਉਂ ਲੱਗਾ, ਹੁਣ ਕਰੀਬ ਦੋ ਸਾਲਾਂ ਬਾਅਦ ਡਾਕ ਵਿਭਾਗ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਦੀ ਯਾਦ ਆਈ ਹੈ। ਇਸ ਦੇ ਨਾਲ ਹੀ ਡਾਕ ਵਿਭਾਗ ਦਾ ਕੋਈ ਵੀ ਉੱਚ ਅਧਿਕਾਰੀ ਇਸ ਮਾਮਲੇ ਵਿਚ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।   

ਪੁਲਿਸ ਨੂੰ ਸ਼ੱਕ ਹੈ ਕਿ ਇਹ ਕੋਈ ਵੱਡਾ ਗਰੋਹ ਹੋ ਸਕਦਾ ਹੈ, ਜੋ ਜਾਅਲੀ ਮਾਰਕਸ਼ੀਟਾਂ ਤਿਆਰ ਕਰਕੇ ਅੱਗੇ ਵੇਚਦਾ ਹੈ। ਇਹ ਗਿਰੋਹ ਦੇਸ਼ ਭਰ ਵਿਚ ਸਰਗਰਮ ਹੋ ਸਕਦਾ ਹੈ। ਹੁਣ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਅਪਰਾਧੀਆਂ ਦੇ ਹਿਮਾਚਲ ਨਾਲ ਕਿਸ ਤਰ੍ਹਾਂ ਦੇ ਸਬੰਧ ਹੋ ਸਕਦੇ ਹਨ। ਇਸ ਤੋਂ ਪਹਿਲਾਂ ਪੁਲਿਸ ਭਰਤੀ ਲੀਕ ਮਾਮਲੇ ਵਿਚ ਵੀ ਸੂਬੇ ਤੋਂ ਬਾਹਰਲੇ ਲੋਕ ਸ਼ਾਮਲ ਹੋਏ ਸਨ।