Panchkula News : ਮੋਰਨੀ ’ਚ ਵੱਡਾ ਹਾਦਸਾ, ਖੱਡ ’ਚ ਡਿੱਗੀ ਸਕੂਲੀ ਬੱਸ, ਕਈ ਬੱਚੇ ਜ਼ਖਮੀ
Panchkula News : ਪੰਚਕੂਲਾ ਦੇ ਟਿਕਰਤਾਲ ਨੇੜੇ ਬੱਸ ਹਾਦਸੇ ਦਾ ਹੋਈ ਸ਼ਿਕਾਰ
ਹਾਦਸੇ ਦੀ ਤਸਵੀਰ
Panchkula News : ਪੰਚਕੂਲਾ ਦੇ ਮੋਰਨੀ ਵਿਖੇ ਟਿਕਰਤਾਲ ਨੇੜੇ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਬੱਸ ਇਕ 100 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ, ਬੱਸ ਵਿਚ 45 ਬੱਚੇ ਸਵਾਰ ਸਨ। ਇਸ ਹਾਦਸੇ ਵਿਚ ਕਈ ਬੱਚੇ ਜ਼ਖ਼ਮੀ ਹੋ ਗਏ ਹਨ। ਬੱਚਿਆਂ ਨੂੰ ਪੰਚਕੂਲਾ ਦੇ ਸੈਕਟਰ 6 ਵਿਖੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਮਲੇਰਕੋਟਲਾ ਤੋਂ ਇਥੇ ਘੁੰਮਣ ਆਏ ਸਨ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੱਸ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਡਰਾਈਵਰ ਵੱਲੋਂ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ।
(For more news apart from big accident in Morni, school bus fell into ravine, many children were injured News in Punjabi, stay tuned to Rozana Spokesman)