ਛੱਤੀਸਗੜ੍ਹ : ਬਾਰੂਦੀ ਸੁਰੰਗ ਧਮਾਕੇ ’ਚ ਆਈ.ਟੀ.ਬੀ.ਪੀ. ਦੇ 2 ਜਵਾਨਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਾਇਣਪੁਰ ਜ਼ਿਲ੍ਹਾ ਪੁਲਿਸ ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ

Representative Image.

ਨਰਾਇਣਪੁਰ : ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਨਰਾਇਣਪੁਰ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਮਾਉਵਾਦੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕੀਤਾ, ਜਿਸ ’ਚ ਤਿੱਬਤ ਸਰਹੱਦੀ ਪੁਲਿਸ (ਆਈ.ਟੀ.ਬੀ.ਪੀ.) ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਜ਼ਿਲ੍ਹਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕੋਡਾਲਿਆਰ ਪਿੰਡ ਨੇੜੇ ਜੰਗਲ ’ਚ ਹੋਏ ਧਮਾਕੇ ’ਚ ਆਈ.ਟੀ. ਬੀਪੀ ਦੇ ਦੋ ਜਵਾਨ ਅਮਰ ਪੰਵਾਰ (36) ਅਤੇ ਕੇ ਰਾਜੇਸ਼ (36) ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਇਸ ਘਟਨਾ ’ਚ ਨਰਾਇਣਪੁਰ ਜ਼ਿਲ੍ਹਾ ਪੁਲਿਸ ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ।