ਓਡੀਸ਼ਾ 'ਚ 10 ਵੱਢੇ ਹੋਏ ਹੱਥ ਮਿਲਣ ਨਾਲ ਮਚਿਆ ਹੜਕੰਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਓਡੀਸ਼ਾ ਦੇ ਜਾਜਪੁਰ ਇਲਾਕੇ 'ਚ ਰੌਂਗਟੇ ਖੜੇ ਕਰ ਦੇਣ ਵਾਲਾ ਸਾਮਲਾ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਨੂੰ ਦਸ ਵੱਢੇ ਹੋਏ ਹੱਥ ਬਰਾਮਦ ਹੋਏ ਹਨ।ਇਸ ਘਟਨਾ...

chopped hands found

ਓਡੀਸ਼ਾ (ਭਾਸ਼ਾ): ਓਡੀਸ਼ਾ ਦੇ ਜਾਜਪੁਰ ਇਲਾਕੇ 'ਚ ਰੌਂਗਟੇ ਖੜੇ ਕਰ ਦੇਣ ਵਾਲਾ ਸਾਮਲਾ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਨੂੰ ਦਸ ਵੱਢੇ ਹੋਏ ਹੱਥ ਬਰਾਮਦ ਹੋਏ ਹਨ।ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ।ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਹੱਥ 2006 'ਚ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਆਦਿਵਾਸੀਆਂ ਦੇ ਹੋ ਸੱਕਦੇ ਹਨ।

ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿਚ ਭਾਰੀ ਗਿਣਤੀ 'ਚ ਪੁਲਿਸ ਕਰਮੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਕਾਲਿੰਗਾ ਨਗਰ ਵਿਚ ਸਟੀਲ ਪਲਾਂਟ ਲਈ ਭੂਮੀ ਅਕਵਾਇਰ ਖਿਲਾਫ ਆਦਿਵਾਸੀਆਂ ਨੇ ਜਨਵਰੀ 2006 ਵਿਚ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ 'ਚ ਪਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ ਜਿਸ ਤੋਂ ਬਾਅਦ ਇਸ ਘਟਨਾ ਵਿਚ 13 ਤੋਂ ਜ਼ਿਆਦਾ ਆਦਿਵਾਸੀ ਮਾਰੇ ਗਏ ਸਨ।  

ਜ਼ਿਕਰਯੋਗ  ਹੈ ਕਿ ਮਾਰੇ ਗਏ ਆਦਿਵਾਸੀਆਂ ਦੀ ਪਛਾਣ ਨਹੀਂ ਹੋ ਪਾਈ ਸੀ ਇਸ ਲਈ ਉਨ੍ਹਾਂ ਦੇ ਹੱਥ ਵੱਢ ਕੇ ਉਨ੍ਹਾਂ ਦੀ ਉਂਗਲੀਆਂ ਦੇ ਨਿਸ਼ਾਨ ਲਈ ਗਏ ਸਨ।ਪਰਿਕ੍ਰੀਆ ਪੂਰੀ ਹੋਣ ਤੋਂ ਬਾਅਦ ਆਦਿਵਾਸੀਆਂ  ਦੇ ਪਰਵਾਰਕ ਮੈਂਬਰਾਂ ਨੂੰ ਇਹ ਹੱਥ ਦੋ ਸਾਲ ਪਹਿਲਾਂ ਸੌਂਪੇ ਗਏ ਸਨ ਪਰ ਉਨ੍ਹਾਂ ਨੇ ਇਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਨੇ ਇਸ ਹੱਥਾਂ ਦੇ ਡੀਐਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਇਸ ਲਈ ਇਸ ਹੱਥਾਂ ਨੂੰ ਇਕ ਮੈਡੀਕਲ ਬਾਕਸ ਵਿਚ ਕਲੱਬ ਦੇ ਅੰਦਰ ਰੱਖਿਆ ਗਿਆ ਸੀ।  

ਐਸਪੀ ਸੀਐਸ ਮੀਨਾ ਨੇ ਦੱਸਿਆ ਕਿਸ਼ਨੀਵਾਰ ਨੂੰ ਕੁੱਝ ਸ਼ਰਾਰਤੀ ਅਨਸਰਾ ਨੇ ਕਲਬ ਦੀ ਖਿੜਕੀ ਤੋੜੀ ਅਤੇ ਅੰਦਰ ਦਾਖਲ ਹੋਏ।ਜਿਸ ਤੋਂ ਬਾਅਦ ਉਹ ਲੋਕ ਮੈਡੀਕਲ ਬਾਕਸ ਚੁੱਕ ਕੇ ਲੈ ਗਏ ਸਨ ਅਤੇ ਸ਼ਰਾਰਤੀ ਅਨਸਰਾ ਇਸ ਨੂੰ ਜਾਜਪੁਰ ਵਿਚ ਲੈ ਜਾ ਕੇ ਸੁੱਟ ਦਿਤਾ।ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਇਹ ਹੱਥ ਮਿਲੇ ਤਾਂ ਹੜਕੰਪ ਮੱਚ ਗਿਆ ਅਤੇ ਨੇੜੇ- ਤੇੜੇ ਦੇ ਇਲਾਕੇ ਵਿਚ ਹੜਕੰਪ ਮੰਚ ਗਿਆ। ਦੱਸ ਦਈਏ ਕਿ ਭਾਰੀ ਪੁਲਿਸ ਤੈਨਾਤ ਹੋਣ ਕਰ ਕੇ ਲੋਕਾਂ ਤੇ ਕਾਬੂ ਪਾਇਆ ਗਿਆ ਜਦੋਂ ਕਿ ਇਸ ਮਾਮਲੇ ਵਿਚ ਕੋਈ ਐਫਆਈਆਰ ਦਰਜ ਨਹੀਂ ਹੋਈ।