ਦਿੱਲੀ 'ਚ 10 ਹਜ਼ਾਰ ਤੋਂ ਜਿ਼ਆਦਾ ਲਗਜ਼ਰੀ ਕਾਰਾਂ ਚੋਰੀ ਕਰਨ ਵਾਲਾ 'ਤਿੱਕੜੀ ਗੈਂਗ' ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ 3 ਸ਼ਾਤਰ ਚੋਰ ਜੋ ਕਿ ਲਿਫਟਾਂ ਲੈਦੇਂ ਸੀ ਉਸ ਤਿਕੜੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਇਸ ਗੈਂਗ ਦੇ ਨਿਸ਼ਾਨੇ 'ਤੇ ਸਿਰਫ ਲਗਜ਼ਰੀ...

Luxury Car Gang

ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਨੇ 3 ਸ਼ਾਤਰ ਚੋਰ ਜੋ ਕਿ ਲਿਫਟਾਂ ਲੈਦੇਂ ਸੀ ਉਸ ਤਿੱਕੜੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਇਸ ਗੈਂਗ ਦੇ ਨਿਸ਼ਾਨੇ 'ਤੇ ਸਿਰਫ ਲਗਜ਼ਰੀ ਕਾਰਾਂ ਜਾਂ ਫਿਰ ਐਸਯੂਵੀ ਹੀ ਰਹਿੰਦੀ ਸੀ।ਪਿਛਲੇ 3 ਸਾਲਾਂ 'ਚ ਇਸ ਤੀਕੜੀ ਨੇ 50-60 ਜਾਂ 100-200 ਨਹੀਂ ਸਗੋਂ 10,000 ਤੋਂ ਜ਼ਿਆਦਾ ਲਗਜ਼ਰੀ ਗੱਡੀਆਂ 'ਤੇ ਹੱਥ ਸਾਫ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ਾਤਰ ਚੋਰ ਦਿੱਲੀ ਤੋਂ ਕਾਰਾਂ ਨੂੰ ਚੋਰੀ ਕਰਕੇ ਯੂਪੀ, ਓਡੀਸ਼ਾ ਅਤੇ ਰਾਜਸਥਾਨ 'ਚ ਵੇਚ ਦਿੰਦੇ ਸਨ।

ਦਿੱਲੀ ਪੁਲਿਸ ਨੇ ਐਤਵਾਰ ਨੂੰ ਮੇਰਠ  ਦੇ ਰਹਿਣ ਵਾਲੇ ਮੁਹੰਮਦ ਆਰਿਫ (22), ਮੁਹੰਮਦ ਕੱਲੂ (22)  ਅਤੇ ਮੁਹੰਮਦ ਆਮਿਰ (23) ਨੂੰ ਗਿਰਫਤਾਰ ਕੀਤਾ ਹੈ।  ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਗਿਰਫਤਾਰੀ ਤੋਂ  ਪਿਛਲੇ 3ਸਾਲਾਂ 'ਚ 10,000 ਤੋਂ ਜ਼ਿਆਦਾ ਗੱਡੀਆਂ ਦੀ ਚੋਰੀ ਦੀ ਗੁੱਥੀ ਸੁਲਝਾ ਲਈ ਹੈ। ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਤਿਕੜੀ ਨੇ ਬੀਤੇ 5 ਦਿਨਾਂ 'ਚ ਹੀ 25 ਤੋਂ ਜ਼ਿਆਦਾ ਗੱਡੀਆਂ ਨੂੰ ਚੋਰੀ ਕੀਤਾ ਹੈ।

ਦੱਸ ਦਈਏ ਕਿ ਕੀਰਤੀ ਨਗਰ ਪੁਲਿਸ ਥਾਣੇ ਦੀ ਇਕ ਟੀਮ ਨੇ ਇਨ੍ਹਾਂ ਤਿੰਨਾਂ ਨੂੰ ਉਦੋਂ ਗਿਰਫਤਾਰ ਕੀਤਾ ਜਦੋਂ ਇਹ ਇਕ ਲਗਜ਼ਰੀ ਕਾਰ ਨੂੰ ਚੋਰੀ ਕਰਕੇ ਫਰਾਰ ਹੋ ਰਹੇ ਸੀ।  ਪੁਲਿਸ ਨੇ ਇਹਨਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੀ 5 ਗੱਡੀਆਂ ਨੂੰ ਜ਼ਬਤ ਕੀਤਾ ਹੈ ਜਿਨ੍ਹਾਂ 'ਚ 2 ਫਾਰਚਿਊਨਰ ਅਤੇ ਕਰੈਟਾ ਸ਼ਾਮਿਲ ਹਨ। ਦੂਜੇ ਪਾਸੇ ਡੀਸੀਪੀ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਕੁੱਝ ਦਿਨਾਂ ਵਿਚ ਰਾਜਧਾਨੀ 'ਚ ਗੱਡੀਆਂ ਦੀ ਚੋਰੀ ਦੀ ਵਾਰਦਾਤ 'ਚ ਤੇਜ਼ੀ ਨੂੰ ਵੇਖਦੇ ਹੋਏ ਕੀਰਤੀ ਨਗਰ ਦੇ

ਐਸਐਚਓ ਅਨਿਲ ਸ਼ਰਮਾ ਦੀ ਅਗੁਆਈ 'ਚ ਇਕ ਟੀਮ ਗਠਿਤ ਕੀਤੀ ਸੀ ਅਤੇ 11 ਨਵੰਬਰ ਨੂੰ ਕੀਰਤੀ ਨਗਰ ਵਿਚ 2 ਲਗਜ਼ਰੀ ਗਡੀਆਂ  ਚੋਰੀ ਹੋਈਆਂ ਸਨ। ਟੀਮ ਇਸ ਕੇਸ ਦੀ ਜਾਂਚ ਕੀਤੀ ਅਤੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ।ਡੀਸੀਪੀ ਨੇ ਦੱਸਿਆ ਕਿ ਚੋਰੀ ਹੋਈ ਇਕ ਕਾਰ ਵਿਚ ਜੀਪੀਐਸ ਲਗਾ ਹੋਇਆ ਸੀ ਅਤੇ ਇਸ ਕਾਰਨ  ਹੀ ਇਹ ਚੋਰ ਪੁਲਿਸ ਦੇ ਹੱਥੇ ਚੜ੍ਹ ਗਏ।