India Army ਬਣਿਆ ਅਨੋਖਾ ਸੂਟ ਜੋ ਕਰੇਗਾ ਜੰਗ ਵਿਚ ਸੈਨਿਕਾਂ ਦੀ ਸੁਰੱਖਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸੂਟ ਵਿਚ ਗੇਅਰ ਅਤੇ ਮੋਟਰਸ ਦੀ ਵਰਤੋਂ ਕੀਤੀ ਗਈ ਹੈ ਅਤੇ ਇਕ ਮੋਬਾਇਲ ਕਨੈਕਸ਼ਨ ਦੀ ਵਰੋਂ ਵੀ ਕੀਤੀ ਗਈ ਹੈ

India Army has a unique suit that will protect the soldiers in battle

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਵਿਅਕਤੀ ਨੇ ਭਾਰਤੀ ਸੈਨਿਕਾਂ ਲਈ ਇਕ ਆਇਰਨ ਮੈਨ ਦਾ ਸੂਟ ਤਿਆਰ ਕੀਤਾ ਹੈ। ਦੁਸ਼ਮਣਾਂ ਨਾਲ ਲੜਦੇ ਸਮੇਂ ਇਹ ਸੂਟ ਗੋਲੀ ਲੱਗਣ ਤੋਂ ਬਚਾਅ ਕਰੇਗਾ। ਇਸ ਸੂਟ ਨੂੰ ਵਾਰਾਣਸੀ ਦੇ ਅਸੋਕ ਇੰਸਟੀਚਿਊਚ ਆਫ਼ ਤਕਨਾਲੋਜ਼ੀ ਐਡ ਮੈਨੇਜਮੈਂਟ ਵਿਚ ਕੰਮ ਕਰਨ ਵਾਲੇ ਸ਼ਿਆਮ ਚੌਰਸੀਆਂ ਨੇ ਤਿਆਰ ਕੀਤਾ ਹੈ। ਉਹਨਾਂ ਨੇ ਭਾਰਤੀ ਸੈਨਿਕਾਂ ਦਾ ਖਾਸ ਧਿਆਨ ਰੱਖਦੇ ਹੋਏ ਇਹ ਸੂਟ ਤਿਆਰ ਕੀਤਾ ਹੈ।

ਇਹ ਸੂਟ ਮੈਟਲ ਤੋਂ ਤਿਆਰ ਕੀਤਾ ਗਿਆ ਹੈ ਜੋ ਸੈਨਿਕਾਂ ਨੂੰ ਅਤਿਵਾਦੀਆਂ ਅਤੇ ਦੁਸ਼ਮਣਾਂ ਨਾਲ ਲੜਦੇ ਸਮੇਂ ਮਦਦ ਕਰੇਗਾ। ਇਸ ਸੂਟ ਵਿਚ ਗੇਅਰ ਅਤੇ ਮੋਟਰਸ ਦੀ ਵਰਤੋਂ ਕੀਤੀ ਗਈ ਹੈ ਅਤੇ ਇਕ ਮੋਬਾਇਲ ਕਨੈਕਸ਼ਨ ਦੀ ਵਰੋਂ ਵੀ ਕੀਤੀ ਗਈ ਹੈ। ਸ਼ਿਆਮ ਦਾ ਕਹਿਣਾ ਹੈ ਕਿ ਉਸ ਨੇ ਇਸ ਵਿਚ ਇਕ ਸੈਂਸਰ ਵੀ ਲਗਾਇਆ ਹੈ। ਜਦੋਂ ਕੋਈ ਵੀ ਉਸ ਉੱਤੇ ਅਟੈਕ ਕਰੇਗਾ ਤਾਂ ਸੈਨਿਕ ਨੂੰ ਪਹਿਲਾਂ ਹੀ ਪਤਾ ਚੱਲ ਜਾਵੇਗਾ।

ਸ਼ਿਆਮ ਦਾ ਕਹਿਣਾ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਪੈਸੇ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਇਸ ਸੂਟ ਨਾਲ ਦੇਸ਼ ਦੇ ਦੁਸ਼ਮਣ ਖੌਫ਼ ਖਾ ਜਾਣਗੇ ਅਤੇ ਭਾਰਤੀ ਸੈਨਿਕਾਂ ਦੀ ਤਾਕਤ ਹੋਰ ਵੀ ਵਧ ਜਾਵੇਗੀ। ਉਸਨੇ ਕਿਹਾ, "ਉਹ ਸਰਕਾਰੀ ਏਜੰਸੀ ਡੀਆਰਡੀਓ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਸੂਟ ਵੱਲ ਧਿਆਨ ਕੇਂਦਰਤ ਕਰਨ ਅਤੇ ਸੈਨਿਕਾਂ ਲਈ ਅਜਿਹਾ ਸੂਟ ਤਿਆਰ ਕਰਨ।" ਇਸ ਸੂਟ ਸਿਪਾਹੀ ਦੀ ਉਮਰ ਵੀ ਵਧਾਏਗਾ। ਮੈਂ ਸਿਰਫ਼ ਇੱਕ ਕੋਸ਼ਿਸ਼ ਕੀਤੀ ਹੈ, ਤਾਂ ਜੋ ਡੀਆਰਡੀਓ ਅਤੇ ਹੋਰ ਏਜੰਸੀਆਂ ਦੀ ਨਜ਼ਰ ਪਵੇ।