ਕਸ਼ਮੀਰ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, 4 ਅੱਤਵਾਦੀ ਢੇਰ, ਮੁੱਠਭੇੜ ਜਾਰੀ
ਮੁਕਾਬਲੇ ਦੌਰਾਨ 4 ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਕੋਲੋਂ 11 ਏ ਕੇ 47 ਰਾਈਫਲਾਂ, 3 ਪਿਸਤੌਲ, 29 ਗ੍ਰਨੇਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਨਾਗਰੋਟਾ ਵਿਚ ਬਾਨ ਟੋਲ ਪਲਾਜ਼ਾ ਦੇ ਨੇੜੇ ਹੋਏ ਮੁਕਾਬਲੇ ਬਾਰੇ ਜੰਮੂ ਖੇਤਰ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਨਿਯਮਿਤ ਜਾਂਚ ਦੌਰਾਨ ਸਵੇਰੇ 5 ਵਜੇ ਇੱਕ ਟਰੱਕ ਨੂੰ ਰੋਕਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਥਿਤੀ ਨੂੰ ਵੇਖਦਿਆਂ ਹੋਰ ਸੁਰੱਖਿਆ ਬਲਾਂ ਨੂੰ ਬੁਲਾਇਆ ਗਿਆ ਤੇ ਮੁੱਠਭੇੜ ਤਿੰਨ ਘੰਟੇ ਜਾਰੀ ਰਹੀ।
ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ 4 ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਕੋਲੋਂ 11 ਏ ਕੇ 47 ਰਾਈਫਲਾਂ, 3 ਪਿਸਤੌਲ, 29 ਗ੍ਰਨੇਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਅਜਿਹਾ ਲਗਦਾ ਹੈ ਕਿ ਅੱਤਵਾਦੀਆਂ ਨੇ ਕੁਝ ਵੱਡਾ ਕਰਨ ਦੇ ਇਰਾਦੇ ਨਾਲ ਘੁਸਪੈਠ ਕੀਤੀ ਸੀ ਅਤੇ ਉਹ ਕਸ਼ਮੀਰ ਘਾਟੀ ਵੱਲ ਜਾ ਰਹੇ ਸਨ ਤੇ ਆਪਰੇਸ਼ਨ ਚੱਲ ਰਿਹਾ ਹੈ।
ਜੰਮੂ ਖੇਤਰ ਦੇ ਆਈਜੀ ਨੇ ਕਿਹਾ ਕਿ ਟਰੱਕ ਡਰਾਈਵਰ ਫਰਾਰ ਹੈ, ਅਸੀਂ ਉਸ ਦੀ ਭਾਲ ਕਰ ਰਹੇ ਹਾਂ। ਇਹ ਸੰਭਵ ਹੈ ਕਿ ਉਹ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਇਹ ਸੰਭਵ ਹੈ ਕਿ ਉਹ ਡੀਡੀਸੀ ਚੋਣ ਨੂੰ ਨਿਸ਼ਾਨਾ ਬਣਾ ਰਹੇ ਸਨ।