ਇੰਦਰਾ ਗਾਂਧੀ ਦੀਆਂ ਸਿਖਾਈਆਂ ਗੱਲਾਂ ਅੱਜ ਵੀ ਕਰਦੀਆਂ ਨੇ ਪ੍ਰੇਰਿਤ - ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਂ ਹਮੇਸ਼ਾਂ ਉਹਨਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ, ਇੰਦਰਾ ਗਾਂਧੀ ਦੇ ਜਨਮਦਿਨ 'ਤੇ ਬੋਲੇ ਰਾਹੁਲ ਗਾਂਧੀ

Rahul Gandhi pays tribute to Indira Gandhi on her 103rd birth anniversary

ਨਵੀਂ ਦਿੱਲੀ - ਦੇਸ਼ ਅੱਜ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰ ਰਿਹਾ ਹੈ ਕਿਉਂਕਿ ਅੱਜ ਉਹਨਾਂ ਦਾ ਜਨਮਦਿਨ ਹੈ। ਦੇਸ਼ ਅਤੇ ਦੁਨੀਆ ਦੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਮਹਿਲਾ ਨੇਤਾ ਰਹੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ 'ਤੇ ਆਪਣੀ ਅਮਿੱਟ ਛਾਪ ਛੱਡੀ ਹੈ। ਰਾਹੁਲ ਗਾਂਧੀ ਨੇ ਇੰਦਰਾ ਗਾਂਧੀ ਦੇ ਜਨਮ ਦਿਨ 'ਤੇ ਉਹਨਾਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਕਿ ਉਹ ਆਪਣੀ ਦਾਦੀ ਨਾਲ ਬਹੁਤ ਪਿਆਰ ਕਰਦੇ ਹਨ।

ਵਾਇਨਾਡ ਸੰਸਦ ਮੈਂਬਰ ਨੇ ਲਿਖਿਆ ਕਿ - 'ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਹਾੜੇ' ਤੇ ਕਾਰਜਸ਼ੀਲ ਪ੍ਰਧਾਨ ਮੰਤਰੀ ਨੂੰ ਮੇਰੇ ਵੱਲੋਂ ਸ਼ਰਧਾਂਜਲੀ। ਸਾਰੀ ਕੌਮ ਅਜੇ ਵੀ ਉਹਨਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੀ ਮਿਸਾਲ ਦਿੰਦੀ ਹੈ, ਪਰ ਮੈਂ ਹਮੇਸ਼ਾਂ ਉਹਨਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ। ਉਹਨਾਂ ਦੀਆਂ ਸਿੱਖਿਆਵਾਂ ਮੈਨੂੰ ਨਿਰੰਤਰ ਪ੍ਰੇਰਨਾ ਦਿੰਦੀਆਂ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨਮੰਤਰੀ ਨੇ ਟਵੀਟ ਕਰਕੇ ਲਿਖਿਆ, “ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ‘ ਤੇ ਨਮਸਕਾਰ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸ਼ਕਤੀ ਸਥਲ 'ਤੇ ਜਾ ਕੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।