ਹੈੱਡ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ ! ਇਕੱਲੀ ਨੇ ਗੁੰਮ ਹੋਏ 76 ਬੱਚਿਆਂ ਨੂੰ ਲੱਭਿਆ
ਮਨੀਸ਼ਾ ਘੁਲਾਟੀ ਵਲੋਂ ਵੀ ਕੀਤੀ ਗਈ ਸ਼ਲਾਘਾ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਮਯਪੁਰ ਬਾਦਲੀ ਥਾਣੇ ਵਿਚ ਤਾਇਨਾਤ ਇਕ ਔਰਤ ਹੈੱਡ ਕਾਂਸਟੇਬਲ ਨੂੰ ਆਈਟ-ਆਫ-ਟਰਨ ਤਰੱਕੀ ਦਿੱਤੀ ਗਈ ਹੈ।
ਹੈੱਡ ਕਾਂਸਟੇਬਲ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਇਮਾਨਦਾਰੀ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਇਕ ਵਧੀਆ ਤਬਦੀਲੀ ਦੇਣ ਦਾ ਫੈਸਲਾ ਕੀਤਾ। ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਨੇ ਢਾਈ ਮਹੀਨਿਆਂ ਵਿਚ ਹੀ 76 ਬੱਚਿਆਂ ਨੂੰ ਲੱਭ ਲਿਆ ਹਨ।
ਇਸ ਕਾਰਨ, ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਫੈਸਲਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀਮਾ ਢਾਕਾ ਨੇ ਜਿਹਨਾਂ 76 ਬੱਚਿਆਂ ਨੂੰ ਲੱਭਿਆ ਹੈ, ਉਨ੍ਹਾਂ ਵਿੱਚੋਂ 56 ਦੀ ਉਮਰ 14 ਸਾਲ ਤੋਂ ਘੱਟ ਹੈ।
ਦਿੱਲੀ ਪੁਲਿਸ ਕਮਿਸ਼ਨਰ ਐਨ ਐਨ ਸ੍ਰੀਵਾਸਤਵ ਨੇ ਸੀਮਾ ਢਾਕਾ ਨੂੰ ਆਊਟ-ਆਫ ਟਰਨ ਤਰੱਕੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੂੰ ਪ੍ਰੋਤਸਾਹਨ ਸਕੀਮ ਤਹਿਤ ਤਰੱਕੀ ਦਿੱਤੀ ਗਈ ਹੈ।
ਇਸ ਯੋਜਨਾ ਦੇ ਤਹਿਤ, ਸੀਮਾ ਦਿੱਲੀ ਪੁਲਿਸ ਦੀ ਪਹਿਲੀ ਮੁਲਾਜ਼ਮ ਬਣ ਗਈ ਹੈ,ਸੀਮਾ ਦੇ ਅਨੁਸਾਰ, ਉਸ ਲਈ ਸਭ ਤੋਂ ਚੁਣੌਤੀਪੂਰਨ ਕੇਸਾਂ ਵਿੱਚੋਂ ਇੱਕ ਇਸ ਸਾਲ ਅਕਤੂਬਰ ਵਿੱਚ ਪੱਛਮੀ ਬੰਗਾਲ ਤੋਂ ਇੱਕ ਨਾਬਾਲਗ ਦੀ ਰਿਹਾਈ ਕਰਵਾਈ ਸੀ। ਬੱਚੇ ਦੀ ਭਾਲ ਲਈ ਪੁਲਿਸ ਦੀ ਟੀਮ ਨੇ ਹੜ੍ਹਾਂ ਦੌਰਾਨ ਕਿਸ਼ਤੀਆਂ ਵਿੱਚ ਯਾਤਰਾ ਕੀਤੀ ਅਤੇ ਦੋ ਦਰਿਆ ਪਾਰ ਕੀਤੇ।
ਮਨੀਸ਼ਾ ਘੁਲਾਟੀ ਵਲੋਂ ਵੀ ਕੀਤੀ ਗਈ ਸ਼ਲਾਘਾ ਹੈੱਡ ਕਾਂਸਟੇਬਲ ਦੀ ਇਸ ਪ੍ਰਾਪਤੀ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਸ਼ਲਾਘਾ ਕੀਤੀ ਹੈ। ਸੀਮਾ ਢਾਕਾ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਲਿਖਿਆ, ਵਾਹ ਜੀ ਵਾਹ!! ਅੱਜ ਰਾਣੀ ਲਕਸ਼ਮੀ ਬਾਈ ਜੀ ਦੇ ਜਨਮਦਿਨ 'ਤੇ ਇੱਕ ਹੋਰ ਬਹੁਤ ਖੁਸ਼ ਕਰਨ ਵਾਲੀ ਖ਼ਬਰ ਮਿਲੀ ਹੈ।ਮਿਲੋ, ਹੈੱਡ ਕਾਂਸਟੇਬਲ ਸੀਮਾ ਢਾਕਾ ਜੀ ਨੂੰ ਜੋ ਦਿੱਲੀ ਪੁਲਿਸ ਦੀ ਪਹਿਲੀ ਅਫ਼ਸਰ ਹਨ ਜਿਨ੍ਹਾਂ ਨੇ ਢਾਈ ਮਹੀਨੇ ਦੇ ਅੰਦਰ-ਅੰਦਰ 76 ਲਾਪਤਾ ਬੱਚਿਆਂ ਨੂੰ ਲਭਿਆ ਜਿਸ ਵਿੱਚੋਂ 56 ਬੱਚੇ 14 ਸਾਲ ਤੋਂ ਘੱਟ ਉਮਰ ਦੇ ਸਨ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਪੁਲਿਸ ਮਹਿਮਕਮੇ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਪੁਲਿਸਕਰਮੀ ਨੂੰ (ਆਊਟ ਆਫ਼ ਟਰਨ) ਪ੍ਰੋਮੋਸ਼ਨ ਮਿਲਿਆ ਹੋਵੇ। ਸੀਮਾ ਜੀ ਨੇ ਨਾਬਾਲਗ ਬੱਚਿਆਂ ਨੂੰ ਬਚਾਉਣ ਲਈ ਹੜਾਂ ਦੌਰਾਨ ਬੰਗਾਲ ਦੀਆਂ ਦੋ ਨਦੀਆਂ ਕਿਸ਼ਤੀ ਰਾਹੀਂ ਪਾਰ ਕੀਤੀਆਂ ਤਾਂ ਕਿ ਮਾਸੂਮ ਬੱਚਿਆਂ ਦੀ ਜਾਨ ਬਚਾਈ ਜਾ ਸਕੇ। ਇਸ ਲਈ ਸੀਮਾ ਜੀ ਨੂੰ ਇਸ ਉਪਬਲੱਭਦੀ ਲਈ (ਆਊਟ ਆਫ਼ ਟਰਨ) ਪ੍ਰੋਮੋਸ਼ਨ ਦਿੱਤੀ ਗਈ ਹੈ। ਮੇਰੇ ਵੱਲੋਂ ਸੀਮਾ ਜੀ ਦੇ ਸਾਹਸ ਅਤੇ ਬਹਾਦੁਰੀ ਨੂੰ ਸਲਾਮ।