ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਛੱਡਿਆ ਪਿੱਛੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਹੈ। ਜਦੋਂ ਕਿ ਪਿਛਲੇ ਇਕ ਸਾਲ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ...

Rahul beat Pm Modi in twitter war

ਨਵੀਂ ਦਿੱਲੀ (ਭਾਸ਼ਾ): ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਹੈ। ਜਦੋਂ ਕਿ ਪਿਛਲੇ ਇਕ ਸਾਲ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਪੀਐਮ ਮੋਦੀ ਨੂੰ ਜ਼ਬਰਦਸਤ ਟੱਕਰ ਦਿਤੀ ਹੈ। ਦੱਸ ਦਈਏ ਕਿ ਟਵੀਟਰ 'ਤੇ ਇਸ ਸਮੇਂ ਮੋਦੀ  ਦੇ 44.7 ਮਿਲਿਅਨ ਫਾਲੋਅਰਸ ਹਨ ਜਦੋਂ ਕਿ ਰਾਹੁਲ ਦੇ 8.08 ਮਿਲਿਅਨ। ਘੱਟ ਫਾਲੋਅਰਸ ਤੋਂ ਬਾਅਦ ਵੀ ਪਿਛਲੇ ਇਕ ਸਾਲ ਵਿਚ ਰਾਹੁਲ ਸੋਸ਼ਲ ਮੀਡੀਆ 'ਤੇ  ਵਾਧਾ ਬਣਾਉਣ 'ਚ ਸਫਲ ਰਹੇ ਹਨ।

ਖਾਸ ਗੱਲ ਇਹ ਵੀ ਹੈ ਕਿ ਪੀਐਮ ਮੋਦੀ ਦੇ ਟਵੀਟ 'ਚ ਕੂਟਨੀਤੀ, ਹੋਰ ਮੁੱਦਿਆਂ ਨਾਲ ਸਬੰਧਤ ਮੁੱਦਿਆਂ ਦਾ ਜ਼ਿਕਰ ਹੈ। ਰਾਹੁਲ ਦੇ ਟਵੀਟ 'ਚ ਕਿਸਾਨ ਅਤੇ ਰੁਜ਼ਗਾਰ ਦੇ ਨਾਲ ਪੀਐਮ ਮੋਦੀ ਦਾ ਅਕਸਰ ਹੀ ਜ਼ਿਕਰ ਰਹਿੰਦਾ ਹੈ। ਪੀਐਮ ਮੋਦੀ ਕਾਂਗਰਸ ਪ੍ਰਧਾਨ ਦੇ ਮੁਲਾਬਲੇ ਕਾਫ਼ੀ ਜ਼ਿਆਦਾ ਟਵੀਟ ਕਰਦੇ ਹਨ, ਪਰ ਰਾਹੁਲ ਦੇ ਟਵੀਟਸ ਰੀਚ ਦੇ ਲਿਹਾਜ਼ ਤੋਂ ਭਾਰੀ ਪੈ ਰਹੇ ਹਨ ।  

ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਦਾ ਗ੍ਰਾਫ ਸੋਸ਼ਲ ਣ 'ਤੇ ਤੇਜ਼ੀ ਨਾਲ ਵੱਧ  ਰਿਹਾ ਹੈ। ਰਾਹੁਲ ਦੇ ਹਰ ਇਕ ਟਵੀਟ 'ਤੇ ਰੀਚ ਪਹਿਲਾਂ ਤੋਂ ਕਾਫ਼ੀ ਵਧੀ ਹੈ। ਵਿਰੋਧੀ ਖੇਮੇ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਰੀਚ ਵਧਾਉਣ ਲਈ ਰਾਹੁਲ ਗਾਂਧੀ ਦੀ ਟੀਮ ਪੀ.ਆਰ ਕੰਪਨੀ ਦਾ ਸਹਾਰਾ ਲੈ ਰਹੀ ਹੈ। ਕਾਂਗਰਸ ਸਮਰਥਕਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਰਾਹੁਲ ਗਾਂਧੀ ਦੀ ਪ੍ਰਸਿੱਧੀ ਅਤੇ ਸਰਗਰਮੀ ਦੋਨੇ ਹੀ ਵਧੀ ਹੈ। 

ਟਵੀਟਰ 'ਤੇ ਰਾਹੁਲ ਗਾਂਧੀ 3 ਮੁੱਦਿਆਂ 'ਤੇ ਅਕਸਰ ਅਪਣੀ ਰਾਏ ਰੱਖਦੇ ਹਨ। ਰਾਹੁਲ  ਦੇ ਟਵੀਟ 'ਚ ਪੀਐਮ ਮੋਦੀ, ਕਿਸਾਨ ਅਤੇ ਨੌਕਰੀਆਂ ਦੇ ਸੰਕਟ ਦਾ ਜ਼ਿਕਰ ਰਹਿੰਦਾ ਹੈ। ਰਾਹੁਲ ਨੇ ਅਪਣੇ ਟਵੀਟਰ ਅਕਾਉਂਟ ਦੇ ਜ਼ਿਰਏ ਪੀਐਮ ਮੋਦੀ ਨੂੰ ਵੀ ਪਿਛਲੇ ਇਕ ਸਾਲ 'ਚ ਖੂਬ ਨਿਸ਼ਾਨਾ ਬਣਾਇਆ ਹੈ। 2017 ਦੀ ਸ਼ੁਰੂਆਤ ਤੋਂ ਹੁਣ ਤੱਕ ਕਾਂਗਰਸ ਪ੍ਰਧਾਨ  ਦੇ ਟਵੀਟਰ ਅਕਾਉਂਟ ਤੋਂ 1,381 ਟਵੀਟ ਕੀਤੇ ਗਏ, ਜਿਨ੍ਹਾਂ ਵਿਚੋਂ 104 ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਜਰੂਰ ਹੈ। 

ਇਸਦਾ ਮਤਲੱਬ ਹੈ ਕਿ ਹਰ 13 'ਚੋਂ ਇਕ ਟਵੀਟ 'ਚ ਮੋਦੀ ਦਾ ਜਿਕਰ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਸਿੱਧੇ ਰਾਹੁਲ ਗਾਂਧੀ 'ਤੇ ਵਾਰ ਕਰਨ ਤੋਂ ਬਚਦੇ ਹਨ। ਟਵੀਟ 'ਚ ਗਾਂਧੀ, ਨੇਹਰੂ ਅਤੇ ਰਾਹੁਲ ਦਾ ਜ਼ਿਕਰ ਸਿਰਫ 9 ਵਾਰ ਹੀ ਕੀਤਾ ਹੈ। ਇਹਨਾਂ 'ਚ ਵੀ ਮਹਾਤਮਾ ਗਾਂਧੀ,  ਮੇਨਕਾ ਗਾਂਧੀ ਅਤੇ ਰਾਹੁਲ ਕੌਸ਼ਿਕ ਦਾ ਜਿਕਰ ਹੈ।