NRI'S ਦੇ ਲਈ ਆਈ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਇਹ ਵੱਡਾ ਤੌਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਆਉਂਦੇ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਕਰਨਾ ਪੈਦਾ ਸੀ ਸਾਹਮਣਾ

Photo

ਨਵੀਂ ਦਿੱਲੀ : ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀਆਂ ਨੂੰ ਤੌਹਫ਼ਾ ਦਿੰਦੇ ਹੋਏ ਓਸੀਆਈ (overseas citizenship of india)  ਕਾਰਡ ਰੱਖਣ ਵਾਲਿਆ ਦੇ ਲਈ ਗਾਈਡਲਾਇਨ ਵਿਚ ਢਿੱਲ ਦਿੱਤੀ ਹੈ। ਓਸੀਆਈ ਕਾਰਡ ਰੱਖਣ ਵਾਲਿਆਂ ਦੇ ਲਈ ਸਾਲ 2005 ਤੋਂ ਲਾਗੂ ਗਾਈਡਲਾਇਨ ਨੂੰ ਹੁਣ ਸਰਕਾਰ ਜੂਨ 2020 ਤੱਕ ਲਾਗੂ ਨਹੀਂ ਕਰੇਗੀ।

 



 

 

ਭਾਰਤ ਦੀ ਨਾਗਰਿਕਤਾ ਰੱਖਣ ਵਾਲੇ ਵਿਦੇਸ਼ੀਆਂ ਦੇ ਲਈ 20 ਸਾਲ ਦੀ ਉਮਰ ਤੱਕ ਹਰ ਵਾਰ ਨਵਾਂ ਪਾਸਪੋਰਟ ਲੈਣ 'ਤੇ ਓਸੀਆਈ ਕਾਰਡ ਦੁਬਾਰਾ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਅਕਤੀ ਦੀ ਉਮਰ 50 ਸਾਲ ਤੋਂ ਵੱਧ ਹੋਣ ਤੋਂ ਬਾਅਦ ਨਵਾਂ ਪਾਸਪੋਰਟ ਲੈਣ 'ਤੇ ਉਸ ਨੂੰ ਓਸੀਆਈ ਕਾਰਡ ਦਾ ਇਕ ਵਾਰ ਨਵੀਨੀਕਰਨ ਕਰਵਾਉਣਾ ਹੋਵੇਗਾ।

 



 

 

ਉੱਥੇ ਹੀ 21 ਤੋਂ 50 ਸਾਲ ਦੀ ਉਮਰ ਵਿਚ ਹੀ ਵਿਅਕਤੀਆਂ ਨੂੰ ਇਸ ਪ੍ਰਕਿਰਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਭਾਰਤ ਸਰਕਾਰ ਨੇ ਇਸ ਸਬੰਧ ਵਿਚ 30 ਜੂਨ 2020 ਤੱਕ ਅਸਥਾਈ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਹੈ।

ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਓਸੀਆਈ ਕਾਰਡ ਰੱਖਣ ਵਾਲਿਆਂ ਨੂੰ ਭਾਰਤ ਆਉਂਦੇ ਸਮੇਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਸੀ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ।