ਦਿੱਲੀ ਵਿਚ ਖਾਤਮੇ ਦੀ ਕਗਾਰ 'ਤੇ ਹੈ ਕੋਰੋਨਾ ਦੀ ਤੀਜੀ ਲਹਿਰ - ਕੇਜਰੀਵਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਜ਼ਾਨਾ ਕਰੀਬ 90 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਦੇਸ਼ ਦੇ ਕਿਸੇ ਵੀ ਸੂਬੇ 'ਚ ਸਭ ਤੋਂ ਵੱਧ ਹੈ - ਕੇਜਰੀਵਾਲ 

Covid-19: Delhi doing more tests than US, brought 3rd wave under control, says Kejriwal

ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜਧਾਨੀ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਦਿੱਲੀ ਵਿਚ ਕੋਰੋਨਾ ਦੀ ਤੀਜੀ ਲਹਿਰ ਤੋਂ ਪ੍ਰਭਾਵਕਾਰੀ ਤਰੀਕੇ ਨਾਲ ਰਾਹਤ ਪਾਉਣ 'ਚ ਸਫ਼ਲ ਹੋਏ ਹਾਂ। ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਨਵੰਬਰ 'ਚ ਇਕ ਸਮਾਂ ਅਜਿਹਾ ਸੀ, ਜਦੋਂ 100 ਲੋਕਾਂ ਦੀ ਜਾਂਚ ਕੀਤੀ ਜਾਂਦੀ ਸੀ ਤਾਂ 15.6 ਫੀਸਦੀ ਲੋਕ ਕੋਰੋਨਾ ਪੀੜਤ ਪਾਏ ਜਾਂਦੇ ਸਨ। ਅੱਜ ਇਹ ਅੰਕੜਾ ਘੱਟ ਕੇ ਸਿਰਫ਼ 1.3 ਫੀਸਦੀ 'ਤੇ ਆ ਗਿਆ ਹੈ।

ਅੱਜ ਜੋ ਰਿਪੋਰਟ ਆਈ ਹੈ, ਉਸ 'ਚ 87 ਹਜ਼ਾਰ ਜਾਂਚ 'ਚੋਂ ਸਿਰਫ਼ 1133 ਲੋਕ ਪੀੜਤ ਆਏ ਹਨ। ਉਨ੍ਹਾਂ ਕਿਹਾ,''ਦਿੱਲੀ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਅਸੀਂ ਇੱਥੇ ਕੋਰੋਨਾ ਦੀ ਤੀਜੀ ਲਹਿਰ ਤੋਂ ਪ੍ਰਭਾਵਕਾਰੀ ਤਰੀਕੇ ਨਾਲ ਰਾਹਤ ਪਾਉਣ 'ਚ ਸਫ਼ਲ ਹੋਏ ਹਾਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਹੁਣ ਕੋਰੋਨਾ ਦੀ ਤੀਜੀ ਲਹਿਰ ਖ਼ਤਮ ਹੋ ਗਈ ਹੈ। ਰੋਜ਼ਾਨਾ ਕਰੀਬ 90 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਦੇਸ਼ ਦੇ ਕਿਸੇ ਵੀ ਸੂਬੇ 'ਚ ਸਭ ਤੋਂ ਵੱਧ ਹੈ।''

ਕੇਜਰੀਵਾਲ ਨੇ ਕਿਹਾ ਕਿ ਜਦੋਂ ਨਿਊਯਾਰਕ 'ਚ ਇਕ ਦਿਨ 'ਚ 6300 ਕੋਰੋਨਾ ਮਾਮਲੇ ਆਏ ਸਨ, ਉਸ ਸਮੇਂ ਉੱਥੋਂ ਦੇ ਹਸਪਤਾਲਾਂ 'ਚ ਭੱਜ-ਦੌੜ ਦਾ ਮਾਹੌਲ ਸੀ ਪਰ ਦਿੱਲੀ 'ਚ 8600 ਮਾਮਲੇ ਆਉਣ ਤੋਂ ਬਾਅਦ ਵੀ ਅਜਿਹਾ ਕੋਈ ਮਾਹੌਲ ਨਹੀਂ ਸੀ। ਉਸ ਦਿਨ ਸਾਡੇ ਕੋਲ 7000 ਬੈੱਡ ਖਾਲੀ ਸਨ। ਇਹ ਸਭ ਦਿੱਲੀ ਦੇ ਬਿਹਤਰ ਕੋਵਿਡ ਪ੍ਰਬੰਧ ਦਾ ਨਤੀਜਾ ਸੀ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਨੇ ਪੂਰੀ ਦੁਨੀਆ ਨੂੰ ਕੋਰੋਨਾ ਨਾਲ ਲੜਨ ਲਈ ਨਵੀਂ ਤਕਨੀਕ ਅਤੇ ਨਵੇਂ ਤਰੀਕੇ ਦਿੱਤੇ ਹਨ। ਕੇਜਰੀਵਾਲ ਨੇ ਕਿਹਾ,''ਮੈਂ ਅੱਜ ਦਿੱਲੀ ਦੇ ਸਾਰੇ ਲੋਕਾਂ ਅਤੇ ਕੋਰੋਨਾ ਯੋਧਿਆਂ ਨੂੰ ਧੰਨਵਾਦ ਕਰਦਾ ਹਾਂ। ਨਾਲ ਹੀ ਸਾਰੇ ਧਾਰਮਿਕ, ਸਮਾਜਿਕ ਅਤੇ ਸਰਕਾਰੀ ਸੰਸਥਾਵਾਂ ਦਾ ਵੀ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ। ਹਾਲੇ ਵੀ ਲੜਾਈ ਖ਼ਤਮ ਨਹੀਂ ਹੋਈ ਹੈ। ਜਦੋਂ ਤੱਕ ਕੋਰੋਨਾ ਦੀ ਦਵਾਈ ਨਹੀਂ ਆਉਂਦੀ, ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣੀ ਹੋਵੇਗੀ।''