ਕੜਾਕੇ ਦੀ ਠੰਡ 'ਚ ਜੰਮੂ-ਕਸ਼ਮੀਰ DDC ਚੋਣਾਂ ਦੇ 8ਵੇਂ ਪੜਾਅ ਲਈ ਵੋਟਿੰਗ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਅੱਠਵੇਂ ਅਤੇ ਅੰਤਿਮ ਪੜਾਅ ਦੀਆਂ 28 ਸੀਟਾਂ 'ਤੇ ਅੱਜ ਤਕਰੀਬਨ 6 ਲੱਖ ਵੋਟਰ 168 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

jammu kashmir election

ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਵਿਚਕਾਰ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੀਆਂ ਚੋਣਾਂ ਸ਼ੁਰੂ ਹੋ ਗਈਆਂ ਹਨ।  ਅੱਜ ਅੱਠਵੇਂ ਅਤੇ ਅੰਤਿਮ ਪੜਾਅ ਦੀਆਂ 28 ਸੀਟਾਂ 'ਤੇ ਅੱਜ ਤਕਰੀਬਨ 6 ਲੱਖ ਵੋਟਰ 168 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 

ਜੰਮੂ-ਕਸ਼ਮੀਰ ਡਵੀਜ਼ਨ ਵਿਚ ਸਵੇਰੇ 9 ਵਜੇ ਤੱਕ 8.93 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਆਖਰੀ ਪੜਾਅ ਦੀਆਂ 28 ਸੀਟਾਂ ਚੋਂ ਜੰਮੂ ਡਵੀਜ਼ਨ ਦੀਆਂ 15 ਅਤੇ ਕਸ਼ਮੀਰ ਡਵੀਜ਼ਨ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਇਸ ਤੋਂ ਇਲਾਵਾ ਅੱਠਵੇਂ ਪੜਾਅ 'ਚ ਪੰਚਾਇਤ ਜ਼ਿਮਨੀ ਚੋਣ ਤਹਿਤ 285 ਪੰਚਾਂ ਤੇ 84 ਸਰਪੰਚ ਦੀਆਂ ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। ਸਵੇਰ ਤੋਂ ਹੀ ਵੋਟਰਾਂ ਨੇ ਪੋਲਿੰਗ ਬੂਥ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਇਨਫੈਕਸ਼ਨ ਦੇ ਮਹਾਂਮਾਰੀ ਦੇ ਵਿਚਕਾਰ ਵੀ ਗਾਈਡ ਲਾਈਨ ਦੀ ਪਾਲਣਾ ਕੀਤੀ ਜਾ ਰਹੀ ਹੈ। 

ਦਰਹਾਲ ਹਲਕੇ ਵਿੱਚ 26296 ਵੋਟਰਾਂ ਲਈ 58 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 11 ਕੇਂਦਰ ਸੰਵੇਦਨਸ਼ੀਲ ਅਤੇ 25 ਕੇਂਦਰ ਸੰਵੇਦਨਸ਼ੀਲ ਵਜੋਂ ਚਿੰਨ੍ਹਿਤ ਕੀਤੇ ਗਏ ਹਨ। ਸੁੰਦਰਬਾਨੀ ਹਲਕੇ ਵਿੱਚ 32577 ਵੋਟਰਾਂ ਲਈ 75 ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 11 ਕੇਂਦਰ ਬਹੁਤ ਸੰਵੇਦਨਸ਼ੀਲ ਹਨ, ਜਦੋਂ ਕਿ 23 ਕੇਂਦਰ ਸੰਵੇਦਨਸ਼ੀਲ ਹਨ।  ਪੁੱਛ ਜ਼ਿਲ੍ਹੇ ਦੀਆਂ ਦੋ ਸੀਟਾਂ, ਜਿਨ੍ਹਾਂ ਨੇ ਡੀਡੀਸੀ ਚੋਣ ਵਿਚ ਰਾਜ ਵਿਚ ਸਭ ਤੋਂ ਵੱਧ ਵੋਟਾਂ ਪੈਣ ਦਾ ਰਿਕਾਰਡ ਬਣਾਇਆ ਹੈ, 21 ਦਸੰਬਰ ਨੂੰ ਫਿਰ ਵੋਟਿੰਗ ਕੀਤੀ ਜਾਵੇਗੀ।