ਕਿਸਾਨਾਂ ਲਈ ਦਿੱਲੀ ਦੇ ਨੌਜਵਾਨਾਂ ਨੇ ਗੱਡੇ ਝੰਡੇ,ਹੱਥ 'ਚ ਡਫਲੀ ਫੜ ਸ਼ਰੇਆਮ ਪਾਈਆਂ ਲਾਹਨਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਬੈਠ ਕੇ ਛੱਕਦੇ ਹਨ ਲੰਗਰ

Arpan kaur and Farmer

ਨਵੀਂ ਦਿੱਲੀ: (ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।  

ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ  ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਲਗਾਤਾਰ 10 ਦਿਨਾਂ ਤੋਂ ਧਰਨੇ ਵਿਚ ਆ ਰਹੇ ਹਨ। ਉਹਨਾਂ ਨੇ ਇਥੇ ਬੁੱਕ ਸਟਾਲ ਵੀ ਲਗਾਈ ਹੋਈ ਹੈ ਨਾਲ ਹੀ ਨਾਅਰਿਆਂ-ਗੀਤਾਂ ਰਾਹੀਂ ਕਿਸਾਨਾਂ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹਨ।  

ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਲੰਮੇ ਸਮੇਂ ਤੋਂ ਜਨਤਾ ਦੇ  ਵਿਰੋਧ ਵਿਚ ਫੈਸਲੇ ਲੈਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਕਹਿਣਾ ਚਾਹੀਦਾ ਸੀ ਕਿ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਸਰਕਾਰ ਤੁਰੰਤ ਤਿੰਨੇ ਕਾਨੂੰਨ ਵਾਪਸ ਲਵੇ।  ਉਥੇ ਮੌਜੂਦ ਪੰਜਾਬ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਸਾਡਾ ਪਾਣੀ ਬੰਦ ਕਰ ਦਿੱਤਾ ਸੀ ਪਰ ਦਿੱਲੀ ਦੇ ਲੋਕਾਂ ਨੇ ਇੰਨੀ ਮਦਦ ਕੀਤੀ  ਉਹਨਾਂ ਨੇ ਆਪਣੇ ਘਰਾਂ ਵਿਚ ਨਹਾਉਣ ਲਈ ਪਾਣੀ ਦਿੱਤਾ ਜਿਸ ਵੀ ਚੀਜ਼ ਦੀ ਸਾਨੂੰ ਲੋੜ ਹੁੰਦੀ ਹੈ ਉਹ ਸਾਨੂੰ ਉਹ ਚੀਜ਼ ਮੁਹਈਆਂ ਕਰਵਾਉਂਦੇ ਹਨ।

 ਉਹਨਾਂ ਕਿਹਾ ਕਿ ਜੋ ਲੜਕੀਆਂ ਇਥੋਂ ਦੀ ਲੰਘ ਕੇ ਜਾਂਦੀਆਂ ਉਹ ਸਾਨੂੰ ਸਰਦਾਰ ਜੀ ਵੀਰ ਜੀ ਕਹਿ ਕਿ ਬੁਲਾਉਂਦੀਆਂ ਉਹ ਲੜਕੀਆਂ ਕਹਿੰਦੀਆਂ ਜਿਸ ਦਿਨ ਦੇ ਤੁਸੀਂ ਆਏ ਹੋ ਅਸੀਂ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰਦੀਆਂ ਹਾਂ। ਸਾਨੂੰ ਕੋਈ ਡਰ ਨਹੀਂ ਤੁਹਾਡੇ ਕੋਲੋਂ ਤੁਸੀਂ ਜੰਮ ਕੇ ਪ੍ਰਦਰਸ਼ਨ ਕਰੋ ਅਸੀਂ ਵੀ ਤੁਹਾਡੇ ਨਾਲ ਹਾਂ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ ਸਾਥੋਂ ਮੰਗੋ।  

ਕਿਸਾਨ ਨੇ ਕਿਹਾ ਕਿ ਇਥੇ ਬਿਨਾਂ ਕਿਸੇ ਭੇਦ-ਭਾਵ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ। ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਬੈਠ ਕੇ ਲੰਗਰ ਛੱਕਦੇ ਹਨ। ਉਹਨਾਂ ਕਿਹਾ ਕਿ ਜੋ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਅਸੀਂ ਉਹ ਹੀ ਕਰਾਂਗੇ ਜੇ ਉਹ ਕਹਿਣਗੇ ਵੀ ਪੰਜਾਬ ਦੀਆਂ ਸੜਕਾਂ ਬੰਦ ਕਰ ਦਵੋ ਅਸੀਂ ਉਹ ਵੀ ਕਰ ਦੇਵਾਂਗੇ।

 ਦਿੱਲੀ ਵਾਸੀ ਨੇ ਕਿਹਾ ਕਿ  ਇਹ ਕਿਸਾਨ  ਸਾਡੇ ਮਹਿਮਾਨ ਹਨ ਅਸੀਂ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੇ।  ਉਹਨਾਂ ਨੇ ਮੋਦੀ ਨੂੰ ਆਪਣੀ ਕਵਿਤਾ ਰਾਹੀਂ ਲਾਹਣਤਾਂ  ਵੀ ਪਾਈਆਂ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਮਾਰੂ ਹਨ ਸਰਕਾਰ ਨੂੰ ਇਹ ਕਾਨੂੰਨ ਵਾਪਸ ਹੀ ਲੈਣੇ ਹੀ ਪੈਣੇ ਹਨ ਉਹਨਾਂ ਕਿਹਾ ਕਿ  ਜਿਹਨਾਂ ਸਮਾਂ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਜਾਣ ਵਾਲੇ ਨਹੀਂ ਹਨ।  

ਹਰਿਆਣਵੀ ਕਿਸਾਨ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਇਹ ਅੰਦੇਲਨ ਰਾਸ਼ਟਰ  ਅੰਦੋਲਨ ਵਿਚ ਤਬਦੀਲ  ਹੋ ਗਿਆ  ਸੀ ਤੇ ਹੁਣ ਇਹ ਕਿਸਾਨ ਕ੍ਰਾਂਤੀ ਵਿਚ ਪਰਿਵਰਤਨ ਹੋ  ਰਿਹਾ ਹੈ ਤੇ ਹੁਣ ਇਸ ਵਿਚ ਕੋਈ ਚਲਾਕੀਬਾਜ਼ੀ, ਬਹਿਕਾਵਾਂ , ਨਾਟਕਬਾਜ਼ੀ ਨਹੀਂ ਚੱਲੇਗੀ।