Haryana News: ਸਾਬਕਾ ਭਾਜਪਾ ਦੇ ਸੀਨੀਅਰ ਨੇਤਾ ਦੇ ਬੇਟੇ ’ਤੇ ਹਮਲਾ, 2 ਗੱਡੀਆਂ ’ਚ ਸਵਾਰ ਹੋ ਕੇ ਆਏ ਸਨ ਬਦਮਾਸ਼
Haryana News: ਮੁਲਜ਼ਮਾਂ ਨੇ ਬੇਸਬਾਲ ਬੈਟ ਨਾਲ ਆਸ਼ੂਤੋਸ਼ ਦੇ ਸਿਰ 'ਤੇ ਕਈ ਵਾਰ ਕੀਤੇ ਅਤੇ ਫਰਾਰ ਹੋ ਗਏ।
Haryana Om Prakash Dhankhar's son attacked latest news in punjabi: ਪੰਚਕੂਲਾ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਚਕੂਲਾ ਦੇ ਸੈਕਟਰ-14 ਨੇੜੇ ਬੁਧਵਾਰ ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਸ਼ੂਤੋਸ਼ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਬੇਸਬਾਲ ਬੈਟ ਨਾਲ ਆਸ਼ੂਤੋਸ਼ ਦੇ ਸਿਰ 'ਤੇ ਕਈ ਵਾਰ ਕੀਤੇ ਅਤੇ ਫਰਾਰ ਹੋ ਗਏ।
ਆਸ਼ੂਤੋਸ਼ ਨੇ ਤੁਰਤ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿਤੀ। ਆਸ਼ੂਤੋਸ਼ ਧਨਖੜ ਦਾ ਮੈਡੀਕਲ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿਚ ਕੀਤਾ ਗਿਆ। ਸਾਬਕਾ ਸੂਬਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਓਮਪ੍ਰਕਾਸ਼ ਧਨਖੜ ਤੇ ਹੋਰ ਆਗੂ ਮੌਕੇ ’ਤੇ ਪੁੱਜੇ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਆਸ਼ੂਤੋਸ਼ ਆਪਣੀ ਕਾਰ 'ਚ ਸੈਕਟਰ-12-ਏ ਰੈਲੀ ਚੌਕ ਤੋਂ ਸੈਕਟਰ-14 ਸਥਿਤ ਆਪਣੇ ਘਰ ਵਲ ਜਾ ਰਿਹਾ ਸੀ। ਘਰ ਤੋਂ ਕਰੀਬ 200 ਮੀਟਰ ਪਹਿਲਾਂ ਸਾਹਮਣੇ ਆਸ਼ੂਤੋਸ਼ ਦੀ ਕਾਰ ਨੂੰ ਦੋ ਹੋਰ ਕਾਰ ਸਵਾਰਾਂ ਨੇ ਘੇਰ ਲਿਆ ਅਤੇ ਇਨ੍ਹਾਂ ਕਾਰਾਂ ਵਿਚ ਸਵਾਰ ਦਰਜਨ ਭਰ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿਤੀ। ਉਸ ਤੋਂ ਪਹਿਲਾਂ ਕਿ ਪੁਲਿਸ ਪਹੁੰਚਦੀ ਮੁਲਜ਼ਮ ਫ਼ਰਾਰ ਹੋ ਚੁਕੇ ਸਨ ਤੇ ਆਸ਼ੂਤੋਸ਼ ਨੂੰ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।