ਗੋਆ ਨਾਈਟ ਕਲੱਬ ਅੱਗ ਹਾਦਸਾ : ‘ਵੱਡੇ ਲੋਕਾਂ’ ਦੀ ਮਦਦ ਕਾਰਨ ਇਕ ਮੁਲਜ਼ਮ ਬਰਤਾਨੀਆਂ ਭੱਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮੋਨਕਰ ਉਸ ਤੋਂ ਜ਼ਮੀਨ ਵਾਪਸ ਲੈਣ ਲਈ ਖੋਸਲਾ ਦੇ ਵਿਰੁਧ ਕਾਨੂੰਨੀ ਲੜਾਈ ਲੜ ਰਿਹਾ ਹੈ।

ਪ੍ਰਦੀਪ ਘਾਟੀ ਅਮੋਨਕਰ

ਪਣਜੀ : ਉੱਤਰੀ ਗੋਆ ’ਚ ਅੱਗ ਨਾਲ ਤਬਾਹ ਨਾਈਟ ਕਲੱਬ ਜਿਸ ਜ਼ਮੀਨ ਉਤੇ ਖੜਾ ਸੀ, ਉਸ ਦੇ ਮੂਲ ਮਾਲਕ ਪ੍ਰਦੀਪ ਘਾਟੀ ਅਮੋਨਕਰ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਇਸ ਮਾਮਲੇ ਦੇ ਮੁਲਜ਼ਮਾਂ ’ਚੋਂ ਇਕ ਸੁਰਿੰਦਰ ਕੁਮਾਰ ਖੋਸਲਾ ਦੀ ‘ਕੁੱਝ ਵੱਡੇ ਲੋਕ’ ਰੱਖਿਆ ਕਰ ਰਹੇ ਹਨ। ਪੀ.ਟੀ.ਆਈ. ਨੂੰ ਦਿਤੇ ਇਕ ਇੰਟਰਵਿਊ ’ਚ, ਅਮੋਨਕਰ ਨੇ ਦਾਅਵਾ ਕੀਤਾ ਕਿ 6 ਦਸੰਬਰ ਨੂੰ ਅਰਪੋਰਾ ਪਿੰਡ ਦੇ ‘ਬਿਰਚ ਬਾਈ ਰੋਮਿਓ ਲੇਨ’ ਕਲੱਬ ਵਿਚ ਭਿਆਨਕ ਅੱਗ ਲੱਗਣ ਤੋਂ ਬਾਅਦ ਪੁਲਿਸ ਨੇ ਬ੍ਰਿਟਿਸ਼ ਨਾਗਰਿਕ ਖੋਸਲਾ ਨੂੰ ਬਰਤਾਨੀਆਂ ਭੱਜਣ ਦੀ ਇਜਾਜ਼ਤ ਦਿਤੀ ਸੀ। ਅਮੋਨਕਰ ਉਸ ਤੋਂ ਜ਼ਮੀਨ ਵਾਪਸ ਲੈਣ ਲਈ ਖੋਸਲਾ ਦੇ ਵਿਰੁਧ ਕਾਨੂੰਨੀ ਲੜਾਈ ਲੜ ਰਿਹਾ ਹੈ।

ਗੋਆ ਪੁਲਿਸ ਨੇ ਕਲੱਬ ਦੇ ਮਾਲਕ ਸੌਰਭ ਲੂਥਰਾ, ਗੌਰਵ ਲੂਥਰਾ ਅਤੇ ਅਜੇ ਗੁਪਤਾ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਪੁਲਿਸ ਅਜੇ ਵੀ ਖੋਸਲਾ ਦੀ ਭਾਲ ਕਰ ਰਹੀ ਹੈ। ਅਮੋਨਕਰ ਨੇ ਕਿਹਾ, ‘‘ਪਿੰਡ ਦੀ ਪੰਚਾਇਤ ਵਲੋਂ ਕਲੱਬ ਦੇ ਵਿਰੁਧ ਢਾਹੁਣ ਦਾ ਹੁਕਮ ਖੋਸਲਾ ਦੇ ਨਾਂ ਉਤੇ ਸੀ। ਕਲੱਬ ਦੇ ਵਿਰੁਧ ਦਰਜ ਕੀਤੀਆਂ ਗਈਆਂ ਸਾਰੀਆਂ ਸ਼ਿਕਾਇਤਾਂ ਖੋਸਲਾ ਦੇ ਨਾਂ ਉਤੇ ਹਨ। ਉਹ ਮੁੱਖ ਮੁਲਜ਼ਮ ਹੈ।’’ ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਹੋਣ ਦੇ ਬਾਵਜੂਦ ਖੋਸਲਾ ਦੇਸ਼ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਿਆ ਕਿਉਂਕਿ ਕੁੱਝ ਵੱਡੇ ਲੋਕ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਪੋਰਾ-ਨਾਗੋਆ ਪੰਚਾਇਤ ਨੇ ਨਾਈਟ ਕਲੱਬ ਨੂੰ ਲਿਖਤੀ ਤੌਰ ਉਤੇ ਸੂਚਿਤ ਕੀਤੇ ਜਾਣ ਦੇ ਬਾਵਜੂਦ ਇਜਾਜ਼ਤ ਦੇ ਦਿਤੀ ਕਿ ਇਹ ਜ਼ਮੀਨ ਉਨ੍ਹਾਂ ਲੋਕਾਂ ਦੀ ਨਹੀਂ ਹੈ ਜਿਨ੍ਹਾਂ ਨੇ ਇਜਾਜ਼ਤ ਮੰਗੀ ਸੀ।