ਨਿਰਦੇਸ਼ਕਾਂ ਵਿਰੁਧ ਹੋਵੇਗੀ ਕਾਰਵਾਈ : ਸਰਕਾਰ
ਨਵੀਂ
ਦਿੱਲੀ, 5 ਸਤੰਬਰ: ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਨਿਯਮਾਂ ਦਾ ਪਾਲਣ ਨਾ ਕਰਨ ਵਾਲੀਆਂ
2.09 ਲੱਖ ਕੰਪਨੀਆਂ ਦੀ ਰਜਿਸਟਰੇਸ਼ਨ ਖ਼ਤਮ ਕਰ ਦਿਤੀ ਹੈ ਅਤੇ ਇਨ੍ਹਾਂ ਕੰਪਨੀਆਂ ਦੇ ਬੈਂਕ
ਖਾਤਿਆਂ 'ਚੋਂ ਲੈਣ-ਦੇਣ ਉਤੇ ਪਾਬੰਦੀ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮੁਖੌਟਾ
ਕੰਪਨੀਆਂ ਵਿਰੁਧ ਕਾਰਵਾਈ ਜਾਰੀ ਰਖਦਿਆਂ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਦੇ
ਨਾਂ ਕੰਪਨੀ ਰਜਿਸਟਰਾਰ ਜਨਰਲ ਦੇ ਰਜਿਸਟਰੇਸ਼ਨ ਪੁਸਤਿਕਾ 'ਚੋਂ ਹਟਾ ਦਿਤੇ ਗਏ ਹਨ। ਇਹ
ਕੰਪਨੀਆਂ ਜਦੋਂ ਤਕ ਨਿਯਮ ਅਤੇ ਸ਼ਰਤਾਂ ਨੂੰ ਪੂਰਾ ਨਹੀਂ ਕਰ ਲੈਂਦੀਆਂ ਉਦੋਂ ਤਕ ਉਨ੍ਹਾਂ
ਦੇ ਨਿਰਦੇਸ਼ਕ ਕੰਪਨੀ ਦੇ ਬੈਂਕ ਖਾਤਿਆਂ ਨਾਲ ਲੈਣਦੇਣ ਨਹੀਂ ਕਰ ਸਕਣਗੇ।
ਸ਼ੱਕ ਹੈ ਕਿ
ਇਨ੍ਹਾਂ ਮੁਖੌਟਾ ਕੰਪਨੀਆਂ ਦਾ ਪ੍ਰਯੋਗ ਕਥਿਤ ਤੌਰ ਤੇ ਨਾਜਾਇਜ਼ ਪੈਸੇ ਦੇ ਲੈਣ-ਦੇਣ ਅਤੇ
ਟੈਕਸ ਚੋਰੀ ਲਈ ਕੀਤਾ ਜਾ ਰਿਹਾ ਸੀ। ਇਹ ਕੰਪਨੀਆਂ ਲੰਮੇ ਸਮੇਂ ਤੋਂ ਕੰਮਕਾਜ ਨਹੀਂ ਕਰ
ਰਹੀਆਂ ਹਨ।
ਬਿਆਨ ਅਨੁਸਾਰ ਵਿੱਤੀ ਸੇਵਾਵਾਂ ਦੇ ਵਿਭਾਗ ਨੇ ਭਾਰਤੀ ਬੈਂਕ ਸੰਘ ਜ਼ਰੀਏ
ਬੈਂਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਅਜਿਹੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਨਾਲ ਲੈਣ-ਦੇਣ
ਨੂੰ ਰੋਕਣ ਲਈ ਤੁਰਤ ਕੰਮ ਚੁੱਕਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਦੇ
ਨਾਂ ਕੱਟਣ ਤੋਂ ਇਲਾਵਾ ਬੈਂਕਾਂ ਨੂੰ ਵੀ ਇਹ ਸਲਾਹ ਦਿਤੀ ਗਈ ਹੈ ਕਿ ਉਹ ਕੰਪਨੀਆਂ ਨਾਲ
ਲੈਣ-ਦੇਣ ਕਰਨ ਦੌਰਾਨ ਆਮ ਤੋਂ ਜ਼ਿਆਦਾ ਚੌਕਸ ਰਹਿਣ। (ਪੀਟੀਆਈ)