2 ਜੀ ਘੁਟਾਲਾ ਮਾਮਲੇ 'ਚ ਸੀਬੀਆਈ ਖੜਕਾਏਗੀ ਹਾਈਕੋਰਟ ਦਾ ਦਰਵਾਜਾ

ਖ਼ਬਰਾਂ, ਰਾਸ਼ਟਰੀ

ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ

ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ

ਸੀ.ਬੀ.ਆਈ. 2 ਜੀ ਘੁਟਾਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ,ਮਾਮਲੇ ਤੇ ਕਿਹਾ ਕਿ ਉਹ ਵਿਸ਼ੇਸ਼ ਅਦਾਲਤ ਰਾਹੀਂ 2 ਜੀ ਸਪੈਕਟ੍ਰਮ ਘੁਟਾਲੇ ਵਿਚ ਦਿੱਤੇ ਫ਼ੈਸਲੇ ਵਿਰੁੱਧ ਅਪੀਲ ਕਰੇਗੀ । ਏਜੰਸੀ ਆਮ ਤੌਰ ‘ਤੇ ਉਚ ਅਦਾਲਤ ਵਿਚ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਤੋਂ ਪਹਿਲਾਂ ਫ਼ੈਸਲੇ ਦੇ ਅਧਿਐਨ ਲਈ ਕਈ ਮਹੀਨੇ ਦਾ ਸਮਾਂ ਲਾ ਦਿੰਦੀ ਹੈ ਨੇ ਫ਼ੈਸਲੇ ਦੇ ਕੁਝ ਘੰਟਿਆਂ ਅੰਦਰ ਹੀ ਐਲਾਨ ਕਰ ਦਿੱਤਾ ਕਿ ਉਸ ਨੇ ਮੁੱਢਲੇ ਤੌਰ ‘ਤੇ ਫ਼ੈਸਲੇ ਦੀ ਘੋਖ ਕਰ ਲਈ ਹੈ।

ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਕਿ ਫ਼ੈਸਲੇ ਦੀ ਮੁੱਢਲੇ ਤੌਰ ‘ਤੇ ਘੋਖ ਕਰ ਲਈ ਹੈ ਅਤੇ ਲਗਦਾ ਹੈ ਕਿ ਮੁਦਈ ਪੱਖ ਵਲੋਂ ਪੇਸ਼ ਕੀਤੇ ਢੇਰ ਸਾਰੇ ਸਬੂਤਾਂ ਨੂੰ ਮਾਨਯੋਗ ਅਦਾਲਤ ਨੇ ਸਹੀ ਪਰਿਪੇਖ ‘ਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਮਾਮਲੇ ਵਿਚ ਸਾਰੇ ਲੋੜੀਂਦੇ ਕਾਨੂੰਨੀ ਉਪਾਅ ਕਰੇਗੀ। ਜਦੋਂ ਇਹ ਪੁੱਛਿਆ ਗਿਆ ਕੀ ਸੀ. ਬੀ. ਆਈ. ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ ਤਾਂ ਬੁਲਾਰੇ ਨੇ ਹਾਂ ਵਿਚ ਉੱਤਰ ਦਿੱਤਾ।

ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ

ਸਰਕਾਰ ਵੱਲੋਂ ਪ੍ਰਤੀਕਰਮ ਦੀ ਕਮਾਨ ਸੰਭਾਲੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਇਸ ਫ਼ੈਸਲੇ ਨੂੰ ਤਗਮੇ ਵਾਂਗ ਨਾ ਲਏ। ਜੇਤਲੀ ਨੇ ਮੁੜ ਦੁਹਰਾਉਂਦੇ ਹੋਏ ਕਿਹਾ ਕਿ 2ਜੀ ਲਾਇਸੈਂਸਾਂ ਦੀ ਵੰਡ ‘ਚ ਯੂ.ਪੀ.ਏ. ਸਰਕਾਰ ਵਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਸ ਨੂੰ ਗ਼ਲਤ ਮੰਨਿਆ ਸੀ। ਜੇਤਲੀ ਨੇ ਕਿਹਾ ਕਿ ਉਸੇ ਆਧਾਰ ‘ਤੇ ਹੀ ਫਰਵਰੀ 2012 ‘ਚ ਸੁਪਰੀਮ ਕੋਰਟ ਨੇ ਸਾਰੇ ਲਾਇਸੈਂਸ ਰੱਦ ਕਰ ਕੇ ਸਰਕਾਰ ਨੂੰ ਨਿਲਾਮੀ ਦੀ ਨਵੀਂ ਨੀਤੀ ਤਿਆਰ ਕਰਨ ਦੀ ਹਦਾਇਤ ਦਿੱਤੀ ਸੀ। ਜ਼ਿਕਰਯੋਗ ਹੈ ਕਿ 2012 ‘ਚ ਸੁਪਰੀਮ ਕੋਰਟ ਨੇ 2 ਸਪੈਕਟ੍ਰਮ ਵੰਡ ਕੇ 122 ਲਾਇਸੈਂਸ ਰੱਦ ਕਰ ਦਿੱਤੇ ਸਨ।