ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ
ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਸੰਧਵਾ ਜਿਲ੍ਹੇ ਦੇ ਬਲਵਾੜੀ ਭਾਜਪਾ ਮੰਡਲ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਕਰ ਦਿਤੀ ...
ਭੋਪਾਲ: ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਸੰਧਵਾ ਜਿਲ੍ਹੇ ਦੇ ਬਲਵਾੜੀ ਭਾਜਪਾ ਮੰਡਲ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਕਰ ਦਿਤੀ ਗਈ ਹੈ। ਉਨ੍ਹਾਂ ਦੀ ਲਾਸ਼ ਬਲਵਾੜੀ-ਸੰਧਵਾ ਰੋਡ 'ਤੇ ਮਿਲਿਆ ਹੈ। ਉਹ ਸਵੇਰੇ ਘਰ ਤੋਂ ਮਾਰਨਿੰਗ ਵਾਕ 'ਤੇ ਨਿਕਲਿਆ ਸੀ। ਉਨ੍ਹਾਂ ਦਾ ਸਿਰ ਪੱਥਰ ਨਾਲ ਕੁਚਲਿਆ ਹੋਇਆ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸਿਰ 'ਤੇ ਪੱਥਰ ਮਾਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ।
ਲਾਸ਼ ਦੇ ਕੋਲ ਖੂਨ ਨਾਲ ਲਿਬੜਿਆ ਪੱਥਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੀ ਲਾਸ਼ ਜਿਸ ਸਥਾਨ 'ਤੇ ਮਿਲੀ, ਉਹ ਵਾਰਲਾ ਪੁਲਿਸ ਥਾਣੇ ਦੇ ਅਧੀਨ ਆਉਂਦਾ ਹੈ।
ਇਸ ਤੋਂ ਪਹਿਲਾਂ ਮੰਦਸੌਰ ਨਗਰਪਾਲੀਕਾ ਦੇ ਪ੍ਰਧਾਨ ਅਤੇ ਭਾਜਪਾ ਦੇ ਕੱਦਾਵਰ ਨੇਤਾ ਪ੍ਰਹਲਾਦ ਬੰਧਵਾਰ ਦੀ ਸ਼ੁੱਕਰਵਾਰ ਨੂੰ ਚੁਰਾਹੇ 'ਚ ਗੋਲੀ ਮਾਰਕੇ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦੀ ਹੱਤਿਆ ਦੇ ਇਲਜ਼ਾਮ 'ਚ ਪੁਲਿਸ ਨੇ ਮਨੀਸ਼ ਬੈਰਾਗੀ ਨੂੰ ਗਿ੍ਰਫਤਾਰ ਕੀਤਾ ਸੀ ਜੋ ਖੂਦ ਭਾਜਪਾ ਦਾ ਕਰਮਚਾਰੀ ਹੈ।
ਬੰਧਵਾਰ ਨੂੰ ਵੀਰਵਾਰ ਸ਼ਾਮ ਨੂੰ ਬਾਈਕ ਸਵਾਰ ਨੇ ਕਨਪਟੀ 'ਤੇ ਤਿੰਨ ਗੋਲੀਆਂ ਮਾਰੀ ਸੀ। ਬੰਧਵਾਰ 'ਤੇ ਉਦੋਂ ਤੱਕ ਹਮਲਾ ਕੀਤਾ ਗਿਆ ਜਦੋਂ ਉਹ ਜਿਲਾ ਸਹਕਾਰੀ ਬੈਂਕ ਦੇ ਸਾਹਮਣੇ ਖੜੇ ਸਨ। ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਹ ਨੇਤਾ ਦਾ ਕਰੀਬੀ ਹੋਇਆ ਕਰਦਾ ਸੀ